ਵਾਤਾਵਰਨ ਸੰਭਾਲ ਸਬੰਧੀ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ
ਪੱਤਰ ਪ੍ਰੇਰਕ
ਦਸੂਹ, 12 ਸਤੰਬਰ
ਇੱਥੇ ਵਾਤਾਵਰਨ ਸੰਭਾਲ ਲਈ ਵੱਖ ਵੱਖ ਗਤੀਵਿਧੀਆਂ ਸਬੰਧੀ 30 ਰੋਜ਼ਾ ਐਨਵਾਇਰਮੈਂਟ ਚੈਲੰਜ ਵਿੱਚ ਜੀਟੀਬੀ ਐਜੂਕੇਸ਼ਨ ਟੱਰਸਟ ਦੇ ਵਿੱਦਿਅਕ ਅਦਾਰਿਆਂ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਵਰਿੰਦਰ ਕੌਰ ਦੀ ਅਗਵਾਈ ਹੇਠ ਨੈਸ਼ਨਲ ਐਜੂ ਟਰੱਸਟ ਆਫ ਇੰਡੀਆ ਦੇ ਸਹਿਯੋਗ ਨਾਲ ਐਨਵਾਇਰਮੈਂਟ ਚੈਲੰਜ ਦੇ ਜੇਤੂਆਂ ਲਈ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।
ਸਮਾਗਮ ਦਾ ਉਦਘਾਟਨ ਅੰਜਨ ਸਿੰਘ ਡੀ.ਐੱਫ.ਓ. ਦਸੂਹਾ ਅਤੇ ਕਪਿਲ ਦੇਵ ਰੇਂਜ ਅਫਸਰ ਦਸੂਹਾ ਨੇ ਕੀਤਾ। ਇਸ ਮੌਕੇ ਸਮਰੱਥ ਸ਼ਰਮਾ ਸੀ.ਈ.ਓ ਨੈਸ਼ਨਲ ਐਜੂ ਟਰੱਸਟ ਆਫ ਇੰਡੀਆ ਮੌਜੂਦ ਸਨ। ਕੋਆਰਡੀਨੇਟਰ ਡਾ. ਨਵਜੋਤ ਕੌਰ ਅਤੇ ਨੋਡਲ ਅਫਸਰ ਸੁਮੇਲੀ ਨੂੰ ਗਰੀਨ ਗਾਈਡ ਸਰਟੀਫਿਕੇਟ ਭੇਟ ਕੀਤਾ ਗਿਆ ਜਦੋਂਕਿ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੂੰ ਈਕੋ ਵਿਜ਼ਨਰੀ ਸਰਟੀਫਿਕੇਟ, ਈਕੋ ਫਰੈਂਡਲੀ ਕਾਲਜ ਸਰਟੀਫਿਕੇਟ ਨਾਲ ਅਤੇ ਇੰਸਟਾਗ੍ਰਾਮ ਰੀਲ ਮੇਕਿੰਗ ਪ੍ਰਤੀਯੋਗਿਤਾ ਸਟੇਟ ਲੈਵਲ ਅਵਾਰਡ ਵਿੱਚੋਂ ਤੀਸਰਾ ਸਥਾਨ ਹਾਸਲ ਕਰਨ ’ਤੇ ਸਨਮਾਨਿਤ ਕੀਤਾ ਗਿਆ। ਂ
ਇਸ ਮੌਕੇ ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਡਿਗਰੀ ਕਾਲਜ ਦੇ ਪ੍ਰੋ. ਸੁਮੇਲੀ ਅਤੇ ਬੀ.ਐਡ. ਕਾਲਜ ਦੇ ਪ੍ਰੋ. ਤਜਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ।