ਨੌਜਵਾਨ ਨੇ ਬਜ਼ੁਰਗ ਨੂੰ ਗੋਲੀ ਮਾਰੀ; ਪੰਜ ਖ਼ਿਲਾਫ਼ ਕੇਸ
10:30 AM Oct 24, 2024 IST
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 23 ਅਕਤੂਬਰ
ਜ਼ਮੀਨ ਵਾਹੁਣ ਲਈ ਵੱਤਰ ਦੇਖ ਕੇ ਵਾਪਸ ਆਏ ਵਿਅਕਤੀ ’ਤੇ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਸਬੰਧ ’ਚ ਕੋਤਵਾਲੀ ਪੁਲੀਸ ਨੇ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜਸਪਾਲ ਸਿੰਘ ਨੇ ਕਰੀਬ 25 ਕਿਲੇ ਜ਼ਮੀਨ ਪਿੰਡ ਝੱਲ ਠੀਕਰੀਵਾਲ ਵਿੱਚ ਠੇਕੇ ’ਤੇ ਲਈ ਹੋਈ ਹੈ ਜਦੋਂਕਿ ਇਸ ਜ਼ਮੀਨ ’ਤੇ ਰਤਨ ਸਿੰਘ, ਤਰਸੇਮ ਸਿੰਘ ਤੇ ਉਸ ਦਾ ਭਾਰ ਆਪਣਾ ਹੱਕ ਜਤਾਉਂਦੇ ਹਨ। 22 ਅਕਤੂਬਰ ਨੂੰ ਉਹ ਤੇ ਉਸ ਦਾ ਪਿਤਾ ਆਪਣੀ ਕਾਰ ’ਚ ਜ਼ਮੀਨ ਦੇਖੇ ਕੇ ਵਾਪਸ ਜਾ ਰਹੇ ਸਨ ਤਾਂ ਇੱਕ ਨੌਜਵਾਨ ਉਸ ਦੇ ਪਿਤਾ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਰਤਨ ਸਿੰਘ, ਤਰਸੇਮ ਸਿੰਘ, ਬੱਗਾ ਸਿੰਘ, ਉਸ ਦੇ ਭਰਾ ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement