For the best experience, open
https://m.punjabitribuneonline.com
on your mobile browser.
Advertisement

ਜਰਮਨੀ ਲਈ ਰਵਾਨਾ ਹੋਏ ਨੌਜਵਾਨ ਦੀ ਰਾਹ ਵਿਚ ਮੌਤ

09:13 AM Apr 08, 2024 IST
ਜਰਮਨੀ ਲਈ ਰਵਾਨਾ ਹੋਏ ਨੌਜਵਾਨ ਦੀ ਰਾਹ ਵਿਚ ਮੌਤ
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 7 ਅਪਰੈਲ
ਅੰਬਾਲਾ ਦੇ ਬਰਾੜਾ ਕਸਬੇ ਵਿਚੋਂ ਜਰਮਨੀ ਲਈ ਰਵਾਨਾ ਹੋਏ ਨੌਜਵਾਨ ਅਨਿਲ ਕੁਮਾਰ ਦੀ ਰਾਹ ਵਿਚ ਹੀ ਮੌਤ ਹੋ ਗਈ। ਉਸ ਦਾ 7 ਮਾਰਚ ਤੋਂ ਘਰ ਵਾਲਿਆਂ ਨਾਲੋਂ ਸੰਪਰਕ ਟੁੱਟ ਗਿਆ ਸੀ। ਨੌਜਵਾਨ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਇਹ ਸਾਰਾ ਕੁਝ ਏਜੰਟ ਦੀ ਵਜ੍ਹਾ ਕਰਕੇ ਹੋਇਆ ਹੈ ਜਿਸ ਨੇ ਅਨਿਲ ਕੁਮਾਰ ਨੂੰ ਜਰਮਨੀ ਭੇਜਣ ਲਈ ਵੱਡੀ ਰਕਮ ਲਈ ਸੀ। ਅਨਿਲ ਦੇ ਭਰਾ ਸੰਜੀਵ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਅਨਿਲ ਤਿੰਨਾਂ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। ਉਸ ਦੀਆਂ ਦੋ ਬੇਟੀਆਂ ਹਨ। ਉਸ ਨੂੰ ਜਰਮਨੀ ਭੇਜਣ ਲਈ ਸਾਰਨ ਪਿੰਡ ਦੇ ਵਿਮਲ ਸੈਣੀ ਨਾਲ ਸਾਢੇ 13 ਲੱਖ ਵਿਚ ਸੌਦਾ ਹੋਇਆ ਸੀ। ਏਜੰਟ ਨੇ ਪਹਿਲਾਂ ਅਨਿਲ ਦਾ ਪਾਸਪੋਰਟ ਅਤੇ 50 ਹਜ਼ਾਰ ਰੁਪਏ ਮੰਗੇ ਸਨ। ਦੋ ਲੱਖ ਰੁਪਏ ਵੀਜ਼ਾ ਆਉਣ ’ਤੇ ਅਤੇ 5 ਲੱਖ ਫਲਾਈਟ ਹੋਣ ’ਤੇ ਦੇਣੇ ਸਨ ਅਤੇ ਬਾਕੀ ਰਕਮ ਉਸ ਦੇ ਜਰਮਨੀ ਪਹੁੰਚਣ ਤੋਂ ਬਾਅਦ ਦੇਣੀ ਸੀ। 29 ਅਕਤੂਬਰ, 2023 ਨੂੰ ਅਨਿਲ ਦੀ ਦਿੱਲੀ ਤੋਂ ਫਲਾਈਟ ਸੀ। ਡੇਢ ਮਹੀਨੇ ਬਾਅਦ ਏਜੰਟ ਦਾ ਫੋਨ ਆਇਆ ਕਿ ਅਨਿਲ ਬੇਲਾਰੂਸ ਵਿਚ ਹੈ। ਉਹ ਅਨਿਲ ਨੂੰ ਜਰਮਨੀ ਭੇਜਣ ਲਈ ਫਿਨਲੈਂਡ ਦਾ ਵੀਜ਼ਾ ਲਗਵਾਉਣ ਲਈ ਘਰ ਆ ਕੇ 1 ਲੱਖ 20 ਹਜ਼ਾਰ ਰੁਪਏ ਲੈ ਗਿਆ। ਉਨ੍ਹਾਂ ਦੀ ਅਨਿਲ ਨਾਲ 7 ਮਾਰਚ ਨੂੰ ਆਖਰੀ ਗੱਲ ਹੋਈ ਸੀ। ਏਜੰਟ ਵਿਮਲ ਸੈਣੀ ਨਾਲ ਵੀ ਵਟਸਐਪ ’ਤੇ 7 ਮਾਰਚ ਤੱਕ ਗੱਲ ਹੁੰਦੀ ਰਹੀ ਸੀ ਅਤੇ ਉਹ ਕਹਿੰਦਾ ਰਿਹਾ ਕਿ ਅਨਿਲ ਰਸਤੇ ਵਿਚ ਹੈ। 23 ਮਾਰਚ, 2024 ਨੂੰ ਅਨਿਲ ਦੇ ਸਾਲੇ ਨੇ ਵਟਸਐਪ ’ਤੇ ਅਨਿਲ ਦੀ ਫੋਟੋ ਅਤੇ ਵੀਡੀਓ ਭੇਜੀ ਜਿਸ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਬਰਾੜਾ ਥਾਣੇ ਦੇ ਐਸਐਚਓ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਏਜੰਟ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਹ ਵਿਦੇਸ਼ ਫਰਾਰ ਹੋ ਚੁੱਕਾ ਹੈ।

Advertisement

Advertisement
Author Image

Advertisement
Advertisement
×