ਨੌਜਵਾਨ ਨੇ ਝੀਲ ਵਿੱਚ ਛਾਲ ਮਾਰ ਕੇ ਦਿੱਤੀ ਜਾਨ
08:17 AM Jul 28, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 27 ਜੁਲਾਈ
ਬਠਿੰਡਾ ਦੇ ਜੌਗਰ ਪਾਰਕ ਵਿਚਲੇ ਜਲ ਘਰ ਦੀ ਝੀਲ ਵਿੱਚ ਇੱਕ ਨੌਜਵਾਨ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ। ਮ੍ਰਿਤਕ ਦੀ ਪਛਾਣ ਸ਼ਨਾਖ਼ਤ ਸੰਦੀਪ ਸਿੰਘ ਵਾਸੀ ਜੀਵੀ ਨਗਰ ਵਜੋਂ ਹੋਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਵੱਲੋਂ ਲਗਾਤਾਰ ਬਚਾਅ ਕਾਰਜ ਸ਼ੁਰੂ ਕੀਤੇ ਗਏ ਪਰ ਝੀਲ ਵਿੱਚ ਪਾਣੀ ਘੱਟ ਅਤੇ ਦਲਦਲ ਵੱਧ ਹੋਣ ਟੀਮ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਨਡੀਆਰਐਫ ਨੂੰ ਸੱਦਿਆ ਗਿਆ ਜਿਨ੍ਹਾਂ 3 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਲਾਸ਼ ਬਾਹਰ ਕੱਢੀ ਤੇ ਹਸਪਤਾਲ ਪਹੰੁਚਾਈ।
Advertisement
Advertisement
Advertisement