For the best experience, open
https://m.punjabitribuneonline.com
on your mobile browser.
Advertisement

ਸ਼ੱਕੀ ਹਾਲਾਤ ’ਚ ਨੌਜਵਾਨ ਨੇ ਫਾਹਾ ਲਿਆ

09:39 AM Oct 13, 2024 IST
ਸ਼ੱਕੀ ਹਾਲਾਤ ’ਚ ਨੌਜਵਾਨ ਨੇ ਫਾਹਾ ਲਿਆ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਕਤੂਬਰ
ਇੱਥੇ ਕੰਗਣਵਾਲ ਦੀ ਮੱਕੜ ਕਲੋਨੀ ਖੇਤਰ ਦੇ ਰਹਿਣ ਵਾਲੇ ਸਚਿਨ ਕੁਮਾਰ (17) ਨੇ ਸ਼ੁੱਕਰਵਾਰ ਰਾਤ ਨੂੰ ਸ਼ੱਕੀ ਹਾਲਾਤ ’ਚ ਫਾਹਾ ਲੈ ਲਿਆ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਸ ਦਾ ਭਰਾ ਕੰਮ ਤੋਂ ਘਰ ਪਰਤਿਆ। ਜਦੋਂ ਉਸ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਸ ਦੀ ਲਾਸ਼ ਲਟਕ ਰਹੀ ਸੀ। ਪੁਲੀਸ ਨੇ ਪੋਸਟ ਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਸਚਿਨ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਸਥਿਤ ਪਿੰਡ ਕਮਲਾਪੁਰ ਦਾ ਵਾਸੀ ਹੈ। ਉਹ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਭਰਾ ਨਾਲ ਲੁਧਿਆਣਾ ਆਇਆ ਸੀ ਅਤੇ ਢੰਡਾਰੀ ਇਲਾਕੇ ਵਿੱਚ ਸਾਈਕਲ ਪਾਰਟਸ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ। ਸ਼ੁੱਕਰਵਾਰ ਸ਼ਾਮ ਨੂੰ ਫੈਕਟਰੀ ਵਾਲਿਆਂ ਨੂੰ ਬਿਮਾਰ ਆਖ ਕੇ ਉਹ ਘਰ ਆ ਗਿਆ। ਜਦੋਂ ਉਸ ਦਾ ਭਰਾ ਸੂਰਜ ਫੈਕਟਰੀ ਤੋਂ ਘਰ ਵਾਪਸ ਆਇਆ ਤਾਂ ਕਮਰਾ ਅੰਦਰੋਂ ਬੰਦ ਸੀ। ਕਾਫੀ ਦੇਰ ਤੱਕ ਖੜਕਾਉਣ ਦੇ ਬਾਵਜੂਦ ਜਦੋਂ ਸਚਿਨ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਸੂਰਜ ਨੇ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਦਿੱਤਾ। ਅੰਦਰ ਦੇਖਿਆ ਤਾਂ ਲਾਸ਼ ਲਟਕ ਰਹੀ ਸੀ। ਚੌਕੀ ਕੰਗਣਵਾਲ ਦੇ ਇੰਚਾਰਜ ਏਐੱਸਆਈ ਮੇਵਾ ਸਿੰਘ ਨੇ ਦੱਸਿਆ ਕਿ ਸਚਿਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Advertisement

Advertisement
Advertisement
Author Image

Advertisement