For the best experience, open
https://m.punjabitribuneonline.com
on your mobile browser.
Advertisement

ਸਰਫੇਸ ਵਾਟਰ ਪ੍ਰਾਜੈਕਟ ਦਾ ਕੰਮ ਲਟਕਿਆ

10:52 AM Jul 09, 2023 IST
ਸਰਫੇਸ ਵਾਟਰ ਪ੍ਰਾਜੈਕਟ ਦਾ ਕੰਮ ਲਟਕਿਆ
ਠੇਕੇਦਾਰ ਵਲੋਂ ਬਣਾਏ ਆਰਜ਼ੀ ਰਾਹ ਵਿਚ ਫਸੀ ਹੋਈ ਕਾਰ। -ਫੋਟੋ: ਸਰਬਜੀਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 8 ਜੁਲਾਈ
ਸਰਫੇਸ ਵਾਟਰ ਟਰੀਟਮੈਂਟ ਪਲਾਂਟ ਤੋਂ ਜਲੰਧਰ ਨੂੰ ਪਾਣੀ ਸਪਲਾਈ ਕਰਨ ਲਈ ਜ਼ਮੀਨਦੋਜ਼ ਪਾਈਪਲਾਈਨ ਵਿਛਾਉਣ ਦਾ ਕੰਮ ਮੱਠੀ ਰਫ਼ਤਾਰ ਵਿਚ ਚੱਲਣ ਕਾਰਨ ਇਲਾਕਾ ਵਾਸੀ ਕਾਫ਼ੀ ਪ੍ਰੇਸ਼ਾਨ ਹਨ। ਪਿੰਡ ਸਿਕੰਦਰਪੁਰ ਤੋਂ ਅਲਾਵਲਪੁਰ ਦੀ ਦੂਰੀ ਲਗਭਗ ਇੱਕ ਕਿੱਲੋਮੀਟਰ ਹੈ। ਪਾਈਪ ਵਿਛਾਉਣ ਦੇ ਕੰਮ ਕਾਰਨ ਸਿਕੰਦਰਪੁਰ-ਅਲਾਵਲਪੁਰ ਮਾਰਗ ਬੰਦ ਹੈ। ਬਰਸਾਤ ਕਾਰਨ ਕੱਚੇ ਰਸਤਿਆਂ ’ਚ ਚਿੱਕੜ ਗਾਰਾ ਅਤੇ ਮੀਂਹ ਦਾ ਪਾਣੀ ਭਰਿਆ ਪਿਆ ਹੈ। ਸਰਫੇਸ ਵਾਟਰ ਪ੍ਰਾਜੈਕਟ ਦੇ ਚਲਦਿਆਂ ਪ੍ਰਸ਼ਾਸਨ ਨੇ ਸਿਕੰਦਰਪੁਰ ਤੋਂ ਅਲਾਵਲਪੁਰ ਤੱਕ ਬਦਲਵਾਂ ਰਾਹ ਨਹੀਂ ਬਣਾ ਕੇ ਦਿੱਤਾ, ਜਿਸ ਕਾਰਨ ਲੋਕਾਂ ਨੂੰ ਸਿਕੰਦਰਪੁਰ ਤੋਂ ਅਲਾਵਲਪੁਰ ਤੱਕ ਇਕ ਡੇਢ ਕਿੱਲੋਮੀਟਰ ਤੱਕ ਜਾਣ ਲਈ ਲਗਭਗ 15 ਕਿੱਲੋਮੀਟਰ ਦਾ ਪੈਂਡਾ ਤੈਅ ਕਰਨਾ ਪੈਂਦਾ। ਲੋਕਾਂ ਨੇ ਮੰਗ ਕੀਤੀ ਹੈ ਕਿ ਸਿਕੰਦਰਪੁਰ ਤੋਂ ਅਲਾਵਲਪੁਰ ਤੱਕ ਰੇਲਵੇ ਲਾਈਨਾਂ ਦੇ ਨਾਲ ਨਾਲ ਠੇਕੇਦਾਰ ਵੱਲੋਂ ਬਣਾਇਆ ਗਿਆ ਆਰਜ਼ੀ ਰਸਤੇ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਪਾਈਪ ਪਾਉਣ ਦਾ ਕੰਮ ਜਿਸ ਰਫਤਾਰ ਨਾਲ ਚੱਲ ਰਿਹਾ ਹੈ, ਇਹ ਅਜੇ 3-4 ਮਹੀਨੇ ਲਗਾ ਸਕਦੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅਲਾਵਲਪੁਰ-ਸਿਕੰਦਰਪੁਰ-ਧੋਗੜੀ ਇਸ ਵਕਤ ਮਿਨੀ ਇੰਡਸਟੀਰੀਅਲ ਜ਼ੋਨ ਵਜੋਂ ਸਥਾਪਤ ਹੋ ਚੁੱਕਾ ਹੈ, ਜੋ ਇਸ ਵੇਲੇ ਇਸ ਸੜਕੀ ਮਾਰਗ ਦੇ ਬੰਦ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ’ਚ ਘਿਰਿਆ ਹੋਇਆ ਹੈ। ਇੰਡਸਟਰੀ ਜ਼ੋਨ ਦੇ ਸਮੂਹ ਮੈਂਬਰਾਂ ਨੇ ਮੰਗ ਕੀਤੀ ਕਿ ਸੜਕ ’ਚ ਪਾਈਪ ਵਿਛਾਉਣ ਦੇ ਕਾਰਜ ਨੂੰ ਜਲਦ ਨੇਪਰੇ ਚਾੜਿਆ ਜਾਵੇ।

Advertisement

Advertisement
Advertisement
Tags :
Author Image

Advertisement