ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਆਹੁਤਾ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ

08:07 AM Jun 30, 2024 IST

ਸੁਭਾਸ਼ ਚੰਦਰ
ਸਮਾਣਾ, 29 ਜੂਨ
ਸਹੁਰੇ ਪਰਿਵਾਰ ਦੀ ਕੁੱਟਮਾਰ ਤੋਂ ਤੰਗ ਹੋ ਕੇ ਆਪਣੇ ਪਿਤਾ ਦੇ ਘਰ ਰਹਿ ਰਹੀ 35 ਸਾਲਾ ਲੜਕੀ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਦੁਪਹਿਰ ਬਾਅਦ ਮ੍ਰਿਤਕਾ ਦੀ ਲਾਸ਼ ਭਾਖੜਾ ਨਹਿਰ ਤੋਂ ਬਰਾਮਦ ਹੋਈ। ਇਸ ਮਗਰੋਂ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਟੀ ਪੁਲੀਸ ਦੇ ਏਐੱਸਆਈ ਜੱਜਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸਿੰਪੀ ਰਾਣੀ ਦੇ ਪਿਤਾ ਭੀਮ ਸੈਨ ਵਾਸੀ ਟੈਲੀਫੋਨ ਕਲੋਨੀ ਸਮਾਣਾ ਵੱਲੋਂ ਸ਼ਿਕਾਇਤ ਅਨੁਸਾਰ 10 ਸਾਲ ਪਹਿਲਾਂ ਨਾਭਾ ’ਚ ਵਿਆਹੀ ਉਸ ਦੀ ਬੇਟੀ ਸਿੰਪੀ ਨੂੰ ਉਸ ਦਾ ਪਤੀ ਸੁਮਿਤ ਕੁਮਾਰ, ਸਹੁਰਾ ਸੁਭਾਸ਼ ਚੰਦ ਅਤੇ ਸੱਸ ਊਸ਼ਾ ਰਾਣੀ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਅਤੇ ਪ੍ਰੇਸ਼ਾਨ ਕਰਦੇ ਸਨ। ਕੁਝ ਮਹੀਨੇ ਪਹਿਲਾਂ ਸਹੁਰਿਆਂ ਨੇ ਉਸ ਦੀ 5 ਸਾਲ ਦੀ ਬੇਟੀ ਨੂੰ ਆਪਣੇ ਕੋਲ ਰੱਖ ਕੇ ਸਿੰਪੀ ਨੂੰ ਸਮਾਣਾ ਭੇਜ ਦਿੱਤਾ ਅਤੇ ਉਸ ਸਮੇਂ ਤੋਂ ਉਸ ਕੋਲ ਰਹਿ ਰਹੀ ਸੀ। ਇਸੇ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। 27 ਜੂਨ ਨੂੰ ਸਵੇਰੇ 9 ਵਜੇ ਕਾਲੀ ਮੰਦਿਰ ਸਮਾਣਾ ਵਿੱਚ ਮੱਥਾ ਟੇਕਣ ਬਾਰੇ ਕਹਿ ਕੇ ਘਰ ਤੋਂ ਗਈ ਸੀ ਪਰ ਵਾਪਸ ਨਹੀਂ ਆਈ। ਗੋਤਾਖੋਰਾਂ ਦੀ ਟੀਮ ਵੱਲੋਂ ਭਾਖੜਾ ਨਹਿਰ ਵਿੱਚ ਉਸ ਦੀ ਤਲਾਸ਼ ਦੌਰਾਨ 28 ਜੂਨ ਦੁਪਹਿਰ ਬਾਅਦ ਉਸ ਦੀ ਲਾਸ਼ ਸ਼ਹਿਰ ਤੋਂ ਕੁਝ ਦੂਰ ਪਿੰਡ ਧਨੇਠਾ ਤੋਂ ਗੁਜ਼ਰਦੀ ਭਾਖੜਾ ਨਹਿਰ ਤੋਂ ਬਰਾਮਦ ਹੋ ਗਈ। ਅਧਿਕਾਰੀ ਅਨੁਸਾਰ ਮ੍ਰਿਤਕਾ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਮੁਲਜ਼ਮ ਸੁਮਿਤ ਕੁਮਾਰ, ਊਸ਼ਾ ਰਾਣੀ ਅਤੇ ਸੁਭਾਸ਼ ਚੰਦ ਨਿਵਾਸੀ ਨਾਭਾ ਖ਼ਿਲਾਫ਼ ਕੇਸ ਦਰਜ ਕਰ ਕੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Advertisement

Advertisement
Advertisement