For the best experience, open
https://m.punjabitribuneonline.com
on your mobile browser.
Advertisement

ਪਵਟਾਰੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

08:08 AM Jul 02, 2024 IST
ਪਵਟਾਰੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
Advertisement

ਅਸ਼ਵਨੀ ਗਰਗ/ਸੁਭਾਸ਼ ਚੰਦਰ
ਸਮਾਣਾ, 1 ਜੁਲਾਈ
ਨੇੜਲੇ ਪਿੰਡ ਕੁਲਾਰਾ ਵਾਸੀ ਪਟਵਾਰੀ ਕੁਲਵੰਤ ਸਿੰਘ ਨੇ ਆਪਣੀ ਪਤਨੀ ਤੇ ਸਹੁਰੇ ਤੋਂ ਕਥਿਤ ਤੌਰ ’ਤੇ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਪ੍ਰਦੀਪ ਕੌਰ ਤੇ ਸਹੁਰਾ ਜਗਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਕੁਲਵੰਤ ਸਿੰਘ ਦੇ ਪਿਤਾ ਜੋਰਾ ਸਿੰਘ ਵਾਸੀ ਪਿੰਡ ਕੁਲਾਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਲੜਕੇ ਕੁਲਵੰਤ ਸਿੰਘ ਦਾ ਵਿਆਹ ਛੇ ਮਹੀਨੇ ਪਹਿਲਾਂ ਪ੍ਰਦੀਪ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪ੍ਰਦੀਪ ਕੌਰ ਨੇ ਉਸ ਦੇ ਲੜਕੇ ਨੂੰ ਕਥਿਤ ਤੰਗ ਕਰਨਾ ਸ਼ੁਰੂ ਕਰ ਦਿੱਤਾ। ਚਾਰ ਮਹੀਨੇ ਪਹਿਲਾਂ ਉਹ ਨਾਰਾਜ਼ ਹੋ ਕੇ ਪੇਕੇ ਘਰ ਚਲੀ ਗਈ ਜਿਸ ਨੂੰ ਉਹ ਪਰਿਵਾਰਕ ਤੌਰ ’ਤੇ ਮਨਾ ਕੇ ਵਾਪਿਸ ਲੈ ਆਏ ਪ੍ਰੰਤੂ 10 ਮਾਰਚ 2024 ਨੂੰ ਉਹ ਮੁੜ ਨਾਰਾਜ਼ ਹੋ ਕੇ ਪੇਕੇ ਘਰ ਚਲੀ ਗਈ। ਜਦੋਂ ਉਹ ਪਰਿਵਾਰ ਸਮੇਤ ਪ੍ਰਦੀਪ ਨੂੰ ਮਨਾਉਣ ਗਏ ਤਾਂ ਜਗਤਾਰ ਸਿੰਘ ਨੇ ਉਨ੍ਹਾਂ ਨਾਲ ਬਹੁਤ ਮਾੜਾ ਵਿਹਾਰ ਕੀਤਾ। ਜਦੋਂ ਕੁਲਵੰਤ ਸਿੰਘ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਆਪਣੇ ਮਾਪਿਆਂ, ਭੈਣਾਂ, ਜਵਾਈਆਂ ਦੀ ਬੇਇੱਜ਼ਤੀ ਨਾ ਸਹਾਰਦੇ ਹੋਏ ਕਮਰੇ ਵਿੱਚ ਜਾ ਕੇ ਕੇਬਲ ਤਾਰ ਗਲ ’ਚ ਪਾ ਕੇ ਪੱਖੇ ਨਾਲ ਫਾਹਾ ਲੈ ਲਿਆ। ਪੁਲੀਸ ਨੇ ਮ੍ਰਿਤਕ ਦੇ ਪਿਤਾ ਜੋਰਾ ਸਿੰਘ ਦੀ ਸ਼ਿਕਾਇਤ ’ਤੇ ਕੁਲਵੰਤ ਸਿੰਘ ਦੀ ਪਤਨੀ ਪ੍ਰਦੀਪ ਕੌਰ ਅਤੇ ਸਹੁਰਾ ਜਗਤਾਰ ਸਿੰਘ ਖ਼ਿਲਾਫ਼ ਕੇਸ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×