ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਵਾ ਦੀ ਕੁੱਟਮਾਰ ਕਰ ਕੇ ਘਰੋਂ ਕੱਢਿਆ

08:19 AM May 31, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 30 ਮਈ
ਇਲਾਕੇ ਦੇ ਪਿੰਡ ਠੱਠਗੜ੍ਹ ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਪੇਕੇ ਘਰ ਆ ਕੇ ਰਹਿੰਦੀ ਔਰਤ ਰਾਜਵੰਤ ਕੌਰ ਅਤੇ ਉਸ ਦੀਆਂ ਦੋ ਧੀਆਂ ਨੂੰ ਉਸ ਦੇ ਭਰਾਵਾਂ-ਭਤੀਜਿਆਂ ਵੱਲੋਂ ਕੁੱਟਮਾਰ ਕਰ ਕੇ ਛੇ ਦਿਨ ਤੋਂ ਬੇਘਰ ਕਰ ਦਿੱਤਾ ਗਿਆ ਹੈ| ਤਿੰਨ ਔਰਤਾਂ ਦਾ ਇਹ ਪੀੜਤ ਪਰਿਵਾਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ’ਚ ਸ਼ਰਨ ਲਈ ਬੈਠਾ ਹੈ| ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਰਾਜਵੰਤ ਕੌਰ ਦੇ ਭਰਾ ਸੁਖਦੇਵ ਸਿੰਘ, ਗੁਰਦਿੱਤ ਸਿੰਘ ਤੇ ਉਨ੍ਹਾਂ ਦੇ ਲੜਕਿਆਂ ਸਮਸ਼ੇਰ ਸਿੰਘ ਤੇ ਨਰਿੰਦਰ ਸਿੰਘ ਨੇ ਰਾਜਵੰਤ ਕੌਰ ਤੇ ਉਸ ਦੀਆਂ ਧੀਆਂ ਅਰਸ਼ਦੀਪ ਤੇ ਜਸ਼ਨਪ੍ਰੀਤ ਨੂੰ ਆਪਣੇ ਘਰ ਦੇ ਬਾਹਰ ਖੜ੍ਹਨ ’ਤੇ ਕੁੱਟਿਆ ਤੇ ਘਰੋਂ ਬਾਹਰ ਕੱਢ ਕੇ ਉਨ੍ਹਾਂ ਦੇ ਘਰ ’ਤੇ ਕਬਜ਼ਾ ਕਰ ਲਿਆ| ਪੀੜਤ ਦਾ ਦੋਸ਼ ਹੈ ਕਿ ਉਹ ਉਸ ਦੀ ਮਾਂ ਵੱਲੋਂ ਦਿੱਤੀ 1.5 ਏਕੜ ਜ਼ਮੀਨ ’ਤੇ ਵੀ ਕਬਜ਼ਾ ਕਰੀਂ ਬੈਠੇ ਹਨ। ਪੀੜਤ ਔਰਤਾਂ ਨੇ ਕਿਹਾ ਕਿ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਦੇ ਜਿੰਦਰੇ ਤੋੜ ਕੇ 10,000 ਰੁਪਏ ਨਗਦ ਤੇ ਹੋਰ ਸਾਮਾਨ ਆਦਿ ਚੋਰੀ ਕਰ ਲਿਆ ਹੈ| ਇਸ ਬਾਰੇ ਐੱਸਐੱਸਪੀ ਅਸ਼ਵਨੀ ਕਪੂਰ, ਡੀਐੱਸਪੀ ਤਰਸੇਮ ਮਸੀਹ, ਥਾਣਾ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ, ਤਫ਼ਤੀਸ਼ੀ ਅਧਿਕਾਰੀ ਏਐੱਸਆਈ ਜਤਿੰਦਰ ਸਿੰਘ ਨਾਲ ਕੋਸ਼ਿਸ਼ ਕਰਨ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ| ਐੱਸਐੱਸਪੀ ਅਸ਼ਵਨੀ ਕਪੂਰ ਨੇ ਫੋਨ ’ਤੇ ਭੇਜੇ ਲਿਖਤੀ ਸੁਨੇਹਿਆਂ ਦਾ ਵੀ ਕੋਈ ਜਵਾਬ ਨਹੀਂ ਮਿਲਿਆ| ਉਂਜ, ਝਬਾਲ ਪੁਲੀਸ ਨੇ ਇਸ ਸਬੰਧੀ ਬੁੱਧਵਾਰ ਨੂੰ ਸੁਖਦੇਵ ਸਿੰਘ, ਗੁਰਦਿੱਤ ਸਿੰਘ, ਸ਼ਮਸ਼ੇਰ ਸਿੰਘ ਅਤੇ ਨਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਪੀੜਤ ਪਰਿਵਾਰ ਨੇ ਕੇਸ ਛੇ ਦਿਨ ਬਾਅਦ ਕੇਸ ਦਰਜ ਕਰਨ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ|

Advertisement

Advertisement