For the best experience, open
https://m.punjabitribuneonline.com
on your mobile browser.
Advertisement

ਅਗਲੇ ਦੋ ਦਿਨਾਂ ’ਚ ਬਦਲ ਸਕਦਾ ਹੈ ਮੌਸਮ ਦਾ ਮਿਜ਼ਾਜ

07:40 AM Apr 11, 2024 IST
ਅਗਲੇ ਦੋ ਦਿਨਾਂ ’ਚ ਬਦਲ ਸਕਦਾ ਹੈ ਮੌਸਮ ਦਾ ਮਿਜ਼ਾਜ
Advertisement

ਮਾਨਸਾ (ਪੱਤਰ ਪ੍ਰੇਰਕ): ਪਿਛਲੇ ਕਈ ਦਿਨਾਂ ਤੋਂ ਵਧ ਰਹੇ ਪਾਰੇ ਤੋਂ ਅਗਲੇ ਦੋ ਦਿਨਾਂ ਮਗਰੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 12 ਅਪਰੈਲ ਦੀ ਅੱਧੀ ਰਾਤ ਤੋਂ ਬਾਅਦ ਪੰਜਾਬ ਵਿੱਚ ਗਰਜ-ਚਮਕ ਨਾਲ ਕਣੀਆਂ ਪੈਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਦੀ ਪਸ਼ੀਨਗੋਈ ਕੀਤੀ ਗਈ ਹੈ। ਇਸ ਨਾਲ ਤਾਪਮਾਨ ਦੇ 39 ਤੋਂ 29 ਡਿਗਰੀ ਤੱਕ ਆਉਣ ਦੀ ਆਸ ਪ੍ਰਗਟਾਈ ਗਈ ਹੈ। ਇਸ ਨਾਲ ਤਾਪਮਾਨ ਦੇ 39 ਤੋਂ 29 ਡਿਗਰੀ ਤੱਕ ਆਉਣ ਦੀ ਆਸ ਪ੍ਰਗਟਾਈ ਗਈ ਹੈ। ਜਾਣਕਾਰੀ ਅਨੁਸਾਰ ਅੱਜ ਮਾਨਸਾ ਸਮੇਤ ਮਾਲਵਾ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟ ਤੋਂ ਘੱਟ 20 ਡਿਗਰੀ ਸੈਂਟੀਗਰੇਡ ਤੱਕ ਰਹਿਣ ਦੀ ਸੂਚਨਾ ਮਿਲੀ ਹੈ, ਜਦੋਂ ਕਿ ਭਲਕੇ ਅਤੇ ਪਰਸੋਂ 38 ਅਤੇ 39 ਡਿਗਰੀ ਤੱਕ ਗਰਮੀ ਪੈਣ ਦੀ ਰਿਪੋਰਟ ਹਾਸਲ ਹੋਈ ਹੈ। ਉਧਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਆਉਣ ਵਾਲੇ ਦੋ ਦਿਨ ਖੁਸ਼ਕ ਮੌਸਮ ਰਹਿਣ ਮਗਰੋਂ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 16.0 ਤੋਂ 19.0 ਡਿਗਰੀ ਦੇ ਵਿਚਕਾਰ ਅਤੇ ਹਵਾ ’ਚ ਨਮੀ ਦੀ ਔਸਤ ਮਾਤਰਾ 68-24 ਫੀਸਦੀ ਦੇ ਵਿਚਕਾਰ ਅਤੇ ਹਵਾਵਾਂ ਤੇਜ਼ ਚੱਲਣ ਦਾ ਅਨੁਮਾਨ ਹੈ।

Advertisement

Advertisement
Author Image

joginder kumar

View all posts

Advertisement
Advertisement
×