ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਵਕਫ਼ (ਸੋਧ) ਬਿੱਲ
06:38 AM Aug 08, 2024 IST
ਨਵੀਂ ਦਿੱਲੀ, 7 ਅਗਸਤ
ਵਿਰੋਧੀ ਧਿਰਾਂ ਨੇ ਅੱਜ ਸਰਕਾਰ ਤੋਂ ਮੰਗ ਕੀਤੀ ਕਿ ਵਕਫ਼ (ਸੋਧ) ਬਿੱਲ ਪੇਸ਼ ਕੀਤੇ ਜਾਣ ਮਗਰੋਂ ਵਿਚਾਰਨ ਲਈ ਇਸ ਨੂੰ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ। ਦੂਜੇ ਪਾਸੇ ਸਰਕਾਰ ਨੇ ਬਿਜ਼ਨਸ ਸਲਾਹਕਾਰ ਕਮੇਟੀ (ਬੀਏਸੀ) ਦੀ ਮੀਟਿੰਗ ’ਚ ਕਿਹਾ ਕਿ ਉਹ ਸਦਨ ਦੀ ਭਾਵਨਾ ਅਨੁਸਾਰ ਇਸ ’ਤੇ ਫ਼ੈਸਲਾ ਕਰੇਗੀ। ਸਰਕਾਰ ਨੇ ਇਹ ਵੀ ਕਿਹਾ ਕਿ ਉਹ 8 ਅਗਸਤ ਨੂੰ ਲੋਕ ਸਭਾ ’ਚ ਪੇਸ਼ ਕੀਤੇ ਜਾਣ ਮਗਰੋਂ ਇਸ ਬਿੱਲ ’ਤੇ ਚਰਚਾ ਤੇ ਇਸ ਨੂੰ ਪਾਸ ਕਰਾਉਣ ’ਤੇ ਜ਼ੋਰ ਨਹੀਂ ਦੇਵੇਗੀ।
Advertisement
ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸਰਕਾਰ ਇਹ ਬਿੱਲ ਸੰਸਦੀ ਕਮੇਟੀ ਕੋਲ ਭੇਜਣ ਲਈ ਸਹਿਮਤ ਹੋ ਸਕਦੀ ਹੈ। ਇਸ ਬਿੱਲ ਦਾ ਕੁਝ ਮੁਸਲਿਮ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਸਰਕਾਰ ਦੇ ਏਜੰਡੇ ਦੀ ਹਮਾਇਤ ਕਰਨ ਵਾਲੀਆਂ ਕੁਝ ਪਾਰਟੀਆਂ ਨੇ ਵੀ ਇਸ ਤਜਵੀਜ਼ ਕੀਤੇ ਕਾਨੂੰਨ ’ਤੇ ਇਤਰਾਜ਼ ਜਤਾਏ ਹਨ। -ਪੀਟੀਆਈ
Advertisement
Advertisement