For the best experience, open
https://m.punjabitribuneonline.com
on your mobile browser.
Advertisement

ਗਊ ਨੂੰ ਬਚਾਉਂਦੇ ਸੇਬਾਂ ਦਾ ਵਾਹਨ ਪਲਟਿਆ

08:45 AM Sep 19, 2024 IST
ਗਊ ਨੂੰ ਬਚਾਉਂਦੇ ਸੇਬਾਂ ਦਾ ਵਾਹਨ ਪਲਟਿਆ
ਗੁਰਦਾਸਪੁਰ ਵਿੱਚ ਸੜਕ ’ਤੇ ਵਾਹਨ ਪਲਟਣ ਕਾਰਨ ਖਿੱਲਰੇ ਸੇਬ।
Advertisement

ਕੇ.ਪੀ ਸਿੰਘ
ਗੁਰਦਾਸਪੁਰ, 18 ਸਤੰਬਰ
ਇੱਥੋਂ ਦੇ ਬੱਬਰੀ ਬਾਈਪਾਸ ’ਤੇ ਕੌਮੀ ਮਾਰਗ ਉੱਤੇ ਸਵੇਰ ਸਮੇਂ ਸੰਤੁਲਨ ਵਿਗੜਨ ਕਾਰਨ ਸੇਬਾਂ ਦਾ ਭਰਿਆ ਟਾਟਾ 407 ਕੈਂਟਰ ਪਲਟ ਗਿਆ। ਇਹ ਹਾਦਸਾ ਇੱਕ ਗਾਂ ਨੂੰ ਬਚਾਉਂਦਿਆਂ ਵਾਪਰਿਆ। ਗੱਡੀ ਪਲਟਣ ਕਾਰਨ ਉਸ ਵਿੱਚ ਲੱਦੇ ਸਾਰੇ ਸੇਬ ਸੜਕ ’ਤੇ ਖਿੱਲਰ ਗਏ। ਡਰਾਈਵਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਵਾਹਨ ਵਿੱਚ ਸੇਬ ਦੇ 100 ਦੇ ਕਰੀਬ ਕਰੇਟ ਲੱਦ ਕੇ ਸ੍ਰੀਨਗਰ ਤੋਂ ਬਟਾਲਾ ਜਾ ਰਿਹਾ ਸੀ। ਜਦੋਂ ਉਹ ਗੁਰਦਾਸਪੁਰ ਬੱਬਰੀ ਰੋਡ ਬਾਈਪਾਸ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਅਚਾਨਕ ਇੱਕ ਬੇਸਹਾਰਾ ਗਾਂ ਆ ਗਈ। ਉਸ ਨੂੰ ਬਚਾਉਂਦਿਆਂ ਉਸ ਦਾ ਵਾਹਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਸੜਕ ਵਿਚਕਾਰ ਪਲਟ ਗਿਆ।
ਸਵੇਰ ਦੀ ਸੈਰ ਕਰਨ ਲਈ ਕੌਮੀ ਮਾਰਗ ’ਤੇ ਜਾ ਰਹੇ ਲੋਕਾਂ ਨੇ ਸੇਬ ਇਕੱਠੇ ਕਰਨ ਵਿੱਚ ਡਰਾਈਵਰ ਦੀ ਮਦਦ ਕੀਤੀ। ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਕਈ ਵਾਰ ਸੜਕ ’ਤੇ ਡਰਾਈਵਰ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਖਿੱਲਰਿਆ ਸਮਾਨ ਚੋਰੀ ਕਰ ਲਿਆ ਜਾਂਦਾ ਹੈ, ਜਦੋਂ ਕਿ ਅਜਿਹੇ ਸਮੇਂ ਮਦਦ ਦੀ ਜ਼ਰੂਰਤ ਹੁੰਦੀ ਹੈ। ਉਸ ਨੇ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ । ਕੁਝ ਘੰਟੇ ਬਾਅਦ ਸਬਜ਼ੀ ਮੰਡੀ ਦੇ ਵਪਾਰੀ ਵੱਲੋਂ ਇੱਕ ਆਪਣੀ ਗੱਡੀ ਭੇਜ ਕੇ ਮਾਲ ਨੂੰ ਦੁਬਾਰਾ ਲੋਡ ਕਰਕੇ ਵਾਪਸ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਆਸ -ਪਾਸ ਦੇ ਲੋਕਾਂ ਤੇ ਰਾਹਗੀਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸੜਕਾਂ ਦੇ ਉੱਪਰ ਘੁੰਮਦੇ ਬੇਸਹਾਰਾ ਪਸ਼ੂਆਂ ਦੇ ’ਤੇ ਨਕੇਲ ਕੱਸੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ।

Advertisement

Advertisement
Advertisement
Author Image

Advertisement