For the best experience, open
https://m.punjabitribuneonline.com
on your mobile browser.
Advertisement

ਮਜਬੂਰ ਤੇ ਕਮਜ਼ੋਰ ਸੀ ਯੂਪੀਏ ਸਰਕਾਰ: ਨੱਢਾ

08:07 AM May 27, 2024 IST
ਮਜਬੂਰ ਤੇ ਕਮਜ਼ੋਰ ਸੀ ਯੂਪੀਏ ਸਰਕਾਰ  ਨੱਢਾ
ਜਹਾਨਾਬਾਦ ਵਿੱਚ ਰੈਲੀ ਮੌਕੇ ਭਾਜਪਾ ਪ੍ਰਧਾਨ ਜੇਪੀ ਨੱਢਾ ਦਾ ਸਨਮਾਨ ਕਰਦੇ ਹੋਏ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

ਨਾਲੰਦਾ/ਆਰਾ/ਜਹਾਨਾਬਾਦ, 26 ਮਈ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ‘ਮਜ਼ਬੂਤ’ ਸਰਕਾਰ ਅਤਿਵਾਦੀ ਟਿਕਾਣੇ ਤਬਾਹ ਕਰਨ ਲਈ ਪਾਕਿਸਤਾਨ ਦੀਆਂ ਸਰਹੱਦਾਂ ਵਿੱਚ ਘੁਸਪੈਠ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ‘ਮਜਬੂਰ, ਕਮਜ਼ੋਰ ਅਤੇ ਅਪੰਗ’ ਸੀ। ਬਿਹਾਰ ਦੇ ਨਾਲੰਦਾ, ਆਰਾ ਅਤੇ ਜਹਾਨਾਬਾਦ ਹਲਕਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਯੂਪੀਏ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਦੋਂ ਦੇਸ਼ ਸਰਹੱਦ ਪਾਰਲੇ ਅਤਿਵਾਦੀ ਹਮਲਿਆਂ ਨਾਲ ਨਜਿੱਠ ਰਿਹਾ ਸੀ ਉਦੋਂ ਯੂਪੀਏ ਪਾਕਿਸਤਾਨ ਨੂੰ ਡੋਜ਼ੀਅਰ ਭੇਜ ਰਿਹਾ ਸੀ। ਉਨ੍ਹਾਂ ਕਿਹਾ, ‘‘ਜਦੋਂ ਮੋਦੀ ਨੇ ਸੱਤਾ ਸੰਭਾਲੀ ਅਤੇ ਉੜੀ ਅਤੇ ਪੁਲਵਾਮਾ ਹਮਲੇ ਹੋਏ ਤਾਂ ਸਾਡੀ ਫੌਜ ਨੇ ਸਰਜੀਕਲ ਸਟ੍ਰਾਈਕ ਅਤੇ ਬਾਲਾਕੋਟ ਹਵਾਈ ਹਮਲੇ ਕਰ ਕੇ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਮਾਰਿਆ।’’ ਉਨ੍ਹਾਂ ਧਾਰਾ 370 ਖਤਮ ਕਰਨ ਲਈ ਸਰਕਾਰ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਇਸ ਨੇ ਸਾਲਾਂ ਤੋਂ ਮੁੱਠੀ ਭਰ ਸਿਆਸੀ ਪਰਿਵਾਰਾਂ ਵੱਲੋਂ ਬੰਧਕ ਬਣਾਏ ਗਏ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦ ਕਰ ਦਿੱਤਾ। ਨੱਢਾ ਨੇ ਦਾਅਵਾ ਕੀਤਾ ਕਿ ਮੌਜੂਦਾ ਚੋਣਾਂ ਵਿੱਚ ਜੰਮੂ ਕਸ਼ਮੀਰ ਵਿੱਚ ਰਿਕਾਰਡ ਵੋਟਿੰਗ ਦੇਖਣ ਨੂੰ ਮਿਲੀ ਹੈ।
ਆਰਜੇਡੀ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ, ‘‘ਆਰਜੇਡੀ ਵਿੱਚ ‘ਆਰ’ ਦਾ ਮਤਲਬ ਰਿਸ਼ਵਤਖੋਰੀ ਤੇ ਰਾਸ਼ਟਰ ਵਿਰੋਧੀ, ‘ਜੇ’ ਦਾ ਮਤਲਬ ਜੰਗਲ ਰਾਜ ਅਤੇ ‘ਡੀ’ ਤੋਂ ਭਾਵ ਦਲਦਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ, ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਆਮ ਲੋਕਾਂ ਨੂੰ ਅਨਪੜ੍ਹ ਸਮਝਦੇ ਹਨ ਜਿਨ੍ਹਾਂ ਦਾ ਉਭਰਦੀ ਡਿਜੀਟਲ ਅਰਥਵਿਵਸਥਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਮੋਦੀ ਨੇ ਉਨ੍ਹਾਂ ਦੀ ਕਾਬਲੀਅਤ ਸਮਝੀ ਤੇ ਅੱਜ ਸਬਜ਼ੀ ਵੇਚਣ ਵਾਲਾ ਵੀ ਡਿਜੀਟਲ ਮੋਡ ਰਾਹੀਂ ਲੈਣ-ਦੇਣ ਕਰਦਾ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement