ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਅਬਾਦ ਜ਼ਮੀਨ ਨੂੰ ਸੰਤ ਸੀਚੇਵਾਲ ਨੇ ਕੀਤਾ ਅਬਾਦ

10:10 AM Nov 28, 2024 IST

ਪੱਤਰ ਪ੍ਰੇਰਕ
ਜਲੰਧਰ, 27 ਨਵੰਬਰ
ਹੜ੍ਹਾਂ ਦੌਰਾਨ ਪਿੰਡ ਮੁੰਡਾ ਦੇ ਕਿਸਾਨ ਪਰਗਟ ਸਿੰਘ ਦੀ 5 ਏਕੜ ਜ਼ਮੀਨ ਰੇਤਾਂ ਹੇਠ ਦੱਬੀ ਗਈ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਬੰਧਤ ਕਿਸਾਨ ਦੀ ਮਦਦ ਕਰਦਿਆਂ ਜ਼ਮੀਨ ਪੱਧਰੀ ਕਰਨ ਲਈ 3 ਟਰੈਕਟਰ ਅਤੇ ਵੱਡੀ ਐਕਸਾਵੇਟਰ ਮਸ਼ੀਨ ਲਗਾਤਾਰ ਚੱਲ ਰਹੀ ਹੈ। ਤਿੰਨਾਂ ਦਿਨਾਂ ਵਿੱਚ ਤਿੰਨਾਂ ਖੇਤਾਂ ਵਿੱਚੋਂ ਰੇਤ ਚੁੱਕੀ ਜਾ ਚੁੱਕੀ ਗਈ ਹੈ ਤੇ ਜ਼ਮੀਨ ਵਾਹੀਯੋਗ ਬਣਾ ਦਿੱਤੀ ਗਈ ਹੈ। ਸੰਤ ਸੀਚੇਵਾਲ ਵੱਲੋਂ ਖੁਦ ਘੰਟਿਆਬੱਧੀ ਮਸ਼ੀਨ ਚਲਾਈ ਜਾ ਰਹੀ ਹੈ। ਕਿਸਾਨ ਪਰਗਟ ਸਿੰਘ ਨੇ ਦੱਸਿਆ ਕਿ ਜਿੱਥੇ ਸਾਰੀ ਮਸ਼ਨੀਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਿਆਂਦੀ ਗਈ ਉੱਥੇ ਡੀਜ਼ਲ ਦਾ ਖਰਚਾ ਵੀ ਉਨ੍ਹਾਂ ਵੱਲੋਂ ਹੀ ਸੰਗਤ ਦੇ ਸਹਿਯੋਗ ਨਾਲ ਚੁੱਕਿਆ ਜਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਰੇਤ ਹੇਠ ਦੱਬੀ ਜ਼ਮੀਨ ਕਾਰਨ ਉਸ ਨੂੰ ਮਜ਼ਬੂਰੀਵੱਸ ਦਿਹਾੜੀਆਂ ਲਾਉਣੀਆਂ ਪਈਆਂ।

Advertisement

Advertisement