For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਕੂਲ ਖੇਡਾਂ: ਜੂਡੋ ਵਿੱਚ ਪਟਿਆਲਾ ਨੇ ਓਵਰਆਲ ਟਰਾਫ਼ੀ ਜਿੱਤੀ

10:17 AM Nov 28, 2024 IST
ਪੰਜਾਬ ਸਕੂਲ ਖੇਡਾਂ  ਜੂਡੋ ਵਿੱਚ ਪਟਿਆਲਾ ਨੇ ਓਵਰਆਲ ਟਰਾਫ਼ੀ ਜਿੱਤੀ
ਤਗ਼ਮੇ ਜਿੱਤਣ ਵਾਲੇ ਖਿਡਾਰੀ ਪ੍ਰਬੰਧਕਾਂ ਨਾਲ।
Advertisement

ਪਾਲ ਸਿੰਘ ਨੌਲੀ
ਜਲੰਧਰ, 27 ਨਵੰਬਰ
ਇੱਥੇ 68ਵੀਆਂ ਪੰਜਾਬ ਸਕੂਲ ਖੇਡਾਂ ਜੂਡੋ (ਅੰਡਰ-19 ਲੜਕੇ, ਲੜਕੀਆਂ) ਦੇ ਦੂਜੇ ਦਿਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿੱਚ ਲੜਕੀਆਂ ਦੇ ਮੁਕਾਬਲੇ ਵੇਖਣ ਨੂੰ ਮਿਲੇ। ਅੱਜ ਆਖ਼ਰੀ ਦਿਨ ਦੇ ਮੁੱਖ ਮਹਿਮਾਨ ਵਜੋਂ ਅਮਨਦੀਪ ਕੌਂਡਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਡੀਐੱਮ ਸਪੋਰਟਸ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਯੋਗੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਉਨ੍ਹਾਂ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਸਮਾਪਤ ਕਰਵਾਉਣ ਲਈ ਕਨਵੀਨਰ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਸੁਰਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਜੂਡੋ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਮੀਡੀਆ ਇੰਚਾਰਜ ਹਰਜੀਤ ਸਿੰਘ ਅਤੇ ਅਮਰਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਲੜਕੀਆਂ ਦੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੀ ਕੋਮਤੀ ਨੇ ਪਹਿਲਾ, ਲੁਧਿਆਣਾ ਦੀ ਦਿਲਪ੍ਰੀਤ ਕੌਰ ਨੇ ਦੂਜਾ, ਤਰਨ ਤਾਰਨ ਦੀ ਸ਼ੁਭਪ੍ਰੀਤ ਕੌਰ ਅਤੇ ਪਟਿਆਲਾ ਦੀ ਤਲਵੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 63 ਕਿਲੋਗ੍ਰਾਮ ਵਰਗ ਵਿੱਚ ਪਟਿਆਲਾ ਦੀ ਮਹਿਕ ਰਾਵਤ ਨੇ ਪਹਿਲਾ , ਮਾਨਸਾ ਦੀ ਕਿਰਨਾ ਕੌਰ ਨੇ ਦੂਜਾ, ਮੁਹਾਲੀ ਦੀ ਸੰਜਨਾ ਰਾਣੀ ਅਤੇ ਫਰੀਦਕੋਟ ਦੀ ਹਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 70 ਕਿਲੋਗ੍ਰਾਮ ਵਿੱਚ ਸੰਗਰੂਰ ਦੀ ਸ਼ਰਨਪ੍ਰੀਤ ਕੌਰ ਨੇ ਪਹਿਲਾ, ਪਟਿਆਲਾ ਦੀ ਸ੍ਰਿਸ਼ਟੀ ਨੇ ਦੂਸਰਾ, ਪਟਿਆਲਾ ਦੀ ਸ਼ਿਵਾਨੀ ਅਤੇ ਮੋਗਾ ਦੀ ਕੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। +70 ਕਿਲੋਗ੍ਰਾਮ ਵਿੱਚ ਹੁਸ਼ਿਆਰਪੁਰ ਦੀ ਕਨਵਰਪ੍ਰੀਤ ਨੇ ਪਹਿਲਾ, ਪਟਿਆਲਾ ਦੀ ਕ੍ਰਿਸ਼ੀ ਨੇ ਦੂਸਰਾ, ਜਲੰਧਰ ਦੀ ਜੀਆ ਸ਼ਰਮਾ ਅਤੇ ਤਰਨ ਤਾਰਨ ਦੀ ਕਿਰਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਟਿਆਲਾ ਦੀਆਂ ਖਿਡਾਰਨਾਂ ਨੇ ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿੱਚ ਓਵਰਆਲ ਟਰਾਫੀ ਜਿੱਤੀ। ਦੂਸਰੇ ਨੰਬਰ ’ਤੇ ਜਲੰਧਰ ਅਤੇ ਤੀਸਰੇ ’ਤੇ ਮਾਨਸਾ ਰਿਹਾ। ਇਸ ਅੰਤਰ ਜ਼ਿਲ੍ਹਾ ਜੂਡੋ ਟੂਰਨਾਮੈਂਟ ਦੀ ਬੈਸਟ ਜੂਡਕੋ ਕਨਵਰਪ੍ਰੀਤ ਕੌਰ ਨੂੰ ਐਲਾਨਿਆ ਗਿਆ ਜੋ ਕਿ ਕਾਮਨਵੈਲਥ ਖੇਡਾਂ, ਸਕੂਲ ਨੈਸ਼ਨਲ ਖੇਡਾਂ ਅਤੇ ਜੂਨੀਅਰ ਏਸ਼ੀਆ ਖੇਡਾਂ ਦੀ ਗੋਲਡ ਮੈਡਲਿਸਟ ਖਿਡਾਰਨ ਹੈ।

Advertisement

Advertisement
Advertisement
Author Image

joginder kumar

View all posts

Advertisement