For the best experience, open
https://m.punjabitribuneonline.com
on your mobile browser.
Advertisement

ਭਾਰਤ ’ਚ ਬੇਰੁਜ਼ਗਾਰੀ ਦਰ ਪਾਕਿਸਤਾਨ ਨਾਲੋਂ ਦੁੱਗਣੀ: ਰਾਹੁਲ ਗਾਂਧੀ

07:53 AM Mar 04, 2024 IST
ਭਾਰਤ ’ਚ ਬੇਰੁਜ਼ਗਾਰੀ ਦਰ ਪਾਕਿਸਤਾਨ ਨਾਲੋਂ ਦੁੱਗਣੀ  ਰਾਹੁਲ ਗਾਂਧੀ
ਗਵਾਲੀਅਰ ਵਿੱਚ ਰਾਹੁਲ ਗਾਂਧੀ ਨਾਲ ਤਸਵੀਰ ਖਿਚਵਾਉਂਦੇ ਹੋਏ ਸਾਬਕਾ ਸੈਨਿਕ ਅਤੇ ਅਗਨੀਵੀਰ ਉਮੀਦਵਾਰ। -ਫੋਟੋ: ਏਐੱਨਆਈ
Advertisement

ਗਵਾਲੀਅਰ (ਮੱਧ ਪ੍ਰਦੇਸ਼), 3 ਮਾਰਚ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਭਾਰਤ ’ਚ ਬੇਰੁਜ਼ਗਾਰੀ ਦਰ ਪਾਕਿਸਤਾਨ ਨਾਲੋਂ ਦੁੱਗਣੀ ਹੈ। ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਗਵਾਲੀਅਰ ’ਚ ਰੈਲੀ ਮੌਕੇ ਉਨ੍ਹਾਂ ਆਖਿਆ ਕਿ ਇਹ ਸਥਿਤੀ ਪ੍ਰਧਾਨ ਮੰਤਰੀ ਨਰਿੰਦਰ ਦੀਆਂ ਮਾੜੀਆਂ ਵਿੱਤੀ ਨੀਤੀਆਂ ਕਾਰਨ ਪੈਦਾ ਹੋਈ ਜਿਸ ਦੇ ਨਤੀਜੇ ਵਜੋਂ ਦੇਸ਼ ’ਚ ‘‘ਛੋਟੇ ਤੇ ਦਰਮਿਆਨੇ ਉਦਯੋਗ’’ ਤਬਾਹ ਹੋ ਗਏ। ਰਾਹੁਲ ਗਾਂਧੀ ਨੇ ਆਖਿਆ ਕਿ ਇੱਥੋਂ ਤੱਕ ਆਰਥਿਕ ਤੇ ਰੁਜ਼ਗਾਰ ਪੱਖੋਂ ਭਾਰਤ ਦੀ ਕਾਰਗੁਜ਼ਾਰੀ ਭੂਟਾਨ ਤੇ ਬੰਗਲਾਦੇਸ਼ ਤੋਂ ਵੀ ਮਾੜੀ ਹੈ।
ਉਨ੍ਹਾਂ ਕਿਹਾ, ‘‘ਦੇਸ਼ ਕਈ ਮੁਹਾਜ਼ਾਂ ’ਤੇ ਅਨਿਆਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ’ਚ ਆਰਥਿਕ ਤੇ ਸਮਾਜਿਕ ਅਨਿਆਂ ਹੈ। ਕਿਸਾਨ ਅਨਿਆਂ ਦਾ ਸਾਹਮਣਾ ਕਰ ਰਹੇ ਹਨ। ਸਾਡਾ ਦੇਸ਼ ਪਿਛਲੇ 40 ਸਾਲਾਂ ’ਚ ਸਭ ਤੋਂ ਮਾੜੀ ਬੇਰੁਜ਼ਗਾਰੀ ਦਰ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਦੀ ਬੇਰੁਜ਼ਗਾਰੀ ਦਰ ਪਾਕਿਸਤਾਨ ਨਾਲੋਂ ਦੁੱਗਣੀ ਹੈ। ਭਾਰਤ ’ਚ 23 ਫ਼ੀਸਦ ਨੌਜਵਾਨ ਬੇਰੁਜ਼ਗਾਰ ਹਨ ਜਦਕਿ ਪਾਕਿਸਤਾਨ ’ਚ 12 ਫ਼ੀਸਦ ਹਨ। ਸਾਡੀ ਬੇਰੁਜ਼ਗਾਰੀ ਦਰ ਭੂਟਾਨ ਤੇ ਬੰਗਲਾਦੇਸ਼ ਤੋਂ ਵੀ ਵੱਧ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਗੂ ਜੀਐੱਸਟੀ ਅਤੇ ਨੋਟਬੰਦੀ ਕਾਰਨ ਸਾਡੇ ਛੋਟੇ ਤੇ ਦਰਮਿਆਨੇ ਉਦਯੋਗ ਤਬਾਹ ਹੋ ਗਏ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਵੀ ਆਖਿਆ, ‘‘ਜਾਤੀ ਜਨਗਣਨਾ ਭਾਰਤ ਦੇ ਅਸਲੀ ਅੰਕੜੇ ਪੇਸ਼ ਕਰਦੀ ਹੈ। ਕਿਸੇ ਨੂੰ ਵੀ ਇਸ ਤੋਂ ਸਮੱਸਿਆ ਨਹੀਂ ਹੋਣੀ ਚਾਹੀਦੀ। ਉਹ (ਭਾਜਪਾ) ਨਹੀਂ ਚਾਹੁੰਦੀ ਕਿ ਦੇਸ਼ ਨੂੰ ਸਚਾਈ ਪਤਾ ਲੱਗੇ।’’ -ਏਐੱਨਆਈ

Advertisement

ਅਗਨੀਪਥ ਸਕੀਮ ਕਾਰਨ ਕੌਮੀ ਸੁਰੱਖਿਆ ਨਾਲ ਸਮਝੌਤਾ ਹੋਇਆ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਅਗਨੀਪਥ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਅਤੇ ਹਥਿਆਰਬੰਦ ਬਲਾਂ ਦੀ ਭਰਤੀ ਪ੍ਰਕਿਰਿਆ ’ਤੇ ‘ਗੰਭੀਰ ਵਿਘਨ’ ਪਾਉਣ ਦਾ ਦੋਸ਼ ਲਾਇਆ। ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ’ਚ ਸਾਬਕਾ ਸਾਬਕਾ ਸੈਨਿਕਾਂ, ਸੰਭਾਵਿਤ ਅਗਨੀਵੀਰਾਂ ਅਤੇ ਉਨ੍ਹਾਂ ਨੌਜਵਾਨਾਂ ਨਾਲ ਗੱਲ ਕੀਤੀ ਜਿਨ੍ਹਾਂ ਦੀ ਫੌਜ ’ਚ ਰੈਗੂਲਰ ਭਰਤੀ ’ਚ ਅਗਨੀਪਥ ਯੋਜਨਾ ਕਾਰਨ ਵਿਘਨ ਪਿਆ ਹੈ। ਗਾਂਧੀ ਦੀ ਮੁਲਾਕਾਤ ਮਗਰੋੋਂ ਕਾਂਗਰਸ ਨੇ ਅਗਨੀਪਥ ਸਕੀਮ ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸੇਧਿਆ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ ਕਿ ਰਾਹੁਲ ਨੇ ਭਾਰਤ ਜੋੜੋ ਨਿਆਏ ਯਾਤਰਾ ਦੇ 50ਵੇਂ ਦਿਨ ਤਿੰਨ ਵਰਗਾਂ ਨਾਲ ਮੁਲਾਕਾਤ ਕੀਤੀ। ਰਮੇਸ਼ ਨੇ ਦਾਅਵਾ ਕੀਤਾ, ‘‘ਸਾਬਕਾ ਸੈਨਿਕਾਂ ਨੇ ਕਿਹਾ ਹੈ ਕਿ ਇਸ ਸਕੀਮ ਰਾਹੀਂ ਹਥਿਆਰਬੰਦ ਬਲਾਂ ਦਾ ਹੌਸਲਾ ਡੇਗਿਆ ਤੇ ਸਾਡੇ ਜਵਾਨਾਂ ਨੂੰ ਸਿਰਫ ਛੇ ਮਹੀਨੇ ਦੀ ਟਰੇਨਿੰਗ ਦੇ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਹੈ।’’ ਉਨ੍ਹਾਂ ਆਖਿਆ, ‘‘ਸੰਭਾਵਿਤ ਅਗਨੀਵੀਰ ਇਸ ਯੋਜਨਾ ਕਾਰਨ ਵੱਕਾਰ ਅਤੇ ਆਰਥਿਕ ਸੁਰੱਖਿਆ ਦੇ ਨੁਕਸਾਨ ਨੂੰ ਲੈ ਕੇ ਅਸੰਤੁਸ਼ਟ ਹਨ।’’ ਰਮੇਸ਼ ਮੁਤਾਬਕ ਲਗਪਗ 15 ਲੱਖ ਨੌਜਵਾਨ ਅਜਿਹੇ ਹਨ ਜਿਨ੍ਹਾਂ ਨੇ ਫੌਜਾਂ ’ਚ ਰੈਗੂਲਰ ਭਰਤੀ ਲਈ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਸਨ ਪਰ ਅਗਨੀਪਥ ਯੋਜਨਾ ਦੀ ਸ਼ੁਰੂਆਤ ਕਾਰਨ ਉਨ੍ਹਾਂ ਨੂੰ ਭਰਤੀ ਨਹੀਂ ਕੀਤਾ ਗਿਆ ਹੈ। -ਪੀਟਆਈ

Advertisement
Author Image

Advertisement
Advertisement
×