ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੇਕਾਬੂ ਮਰਸਿਡੀਜ਼ ਚਾਹ ਵਾਲੇ ਖੋਖੇ ’ਚ ਵੜੀ; ਇੱਕ ਹਲਾਕ

08:38 AM Mar 11, 2024 IST
ਚਾਹ ਦੇ ਖੋਖੇ ਅੰਦਰ ਵੜੀ ਹੋਈ ਕਾਰ । -ਫੋਟੋ: ਨਿਤਿਨ ਮਿੱਤਲ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਮਾਰਚ
ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਸਥਿਤ ਸ਼ਹੀਦ ਊਧਮ ਸਿੰਘ ਕਲੋਨੀ ਨੇੜੇ ਐਤਵਾਰ ਨੂੰ ਸਵੇਰੇ ਇਕ ਤੇਜ਼ ਰਫਤਾਰ ਮਰਸਿਡੀਜ਼ ਕਾਰ ਸੜਕ ਕਿਨਾਰੇ ਇਕ ਚਾਹ ਦੇ ਖੋਖੇ ਅੰਦਰ ਜਾ ਵੜੀ। ਇਸ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਕੁਮਾਰ (35) ਵਜੋਂ ਹੋਈ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਪ੍ਰਕਾਸ਼ ਚਾਹ ਦੇ ਖੋਖੇ ਵਿੱਚ ਸੁੱਤਾ ਪਿਆ ਸੀ। ਉਸ ਦੀ ਪਤਨੀ, ਬੇਟੀ ਅਤੇ ਇੱਕ ਮਹੀਨੇ ਦਾ ਬੇਟਾ ਬਿਹਾਰ ਵਿੱਚ ਰਹਿੰਦੇ ਹਨ। ਪ੍ਰਕਾਸ਼ ਨੇ ਹੋਲੀ ਮੌਕੇ ਆਪਣੇ ਘਰ ਜਾਣਾ ਸੀ। ਇਸ ਸਮੇਂ ਉਹ ਅੰਬੇਡਕਰ ਕਲੋਨੀ ਵਿੱਚ ਆਪਣੀ ਭੈਣ ਤੇ ਜੀਜੇ ਨਾਲ ਰਹਿੰਦਾ ਸੀ ਅਤੇ ਕਦੇ ਕਦਾਈਂ ਚਾਹ ਵਾਲੇ ਖੋਖੇ ਵਿੱਚ ਹੀ ਸੌਂ ਜਾਂਦਾ ਸੀ।

Advertisement

ਮ੍ਰਿਤਕ ਪ੍ਰਕਾਸ਼ ਕੁਮਾਰ।

ਹਾਦਸੇ ਤੋਂ ਬਾਅਦ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪੁਲੀਸ ਕਰਮਚਾਰੀ ਜੇਸੀਬੀ ਲੈ ਕੇ ਘਟਨਾ ਸਥਾਨ ਤੋਂ ਮਰਸਿਡੀਜ਼ ਕਾਰ ਚੁੱਕਣ ਆਏ ਤਾਂ ਕਲੋਨੀ ਵਾਸੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗੇ ਜਦੋਂ ਤੱਕ ਕਾਰ ਚਾਲਕ ਤੇ ਮਾਲਕ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ, ਉਹ ਹਾਦਸਾਗ੍ਰਸਤ ਕਾਰ ਨੂੰ ਇੱਥੋਂ ਲਿਜਾਣ ਨਹੀਂ ਦੇਣਗੇ। ਪ੍ਰਤੱਖਦਰਸ਼ੀਆਂ ਅਨੁਸਾਰ ਲਗਜ਼ਰੀ ਗੱਡੀ ’ਚੋਂ ਬੀਅਰ ਦੀ ਬੋਤਲਾਂ ਵੀ ਮਿਲੀਆਂ ਸਨ। ਇਹ ਵੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਹਾਦਸੇ ਸਮੇਂ ਕਾਰ ਚਾਲਕ ਅਤੇ ਉਸ ਦਾ ਸਾਥੀ ਨਸ਼ੇ ਵਿੱਚ ਸਨ ਪਰ ਇਸ ਬਾਰੇ ਪੁਲੀਸ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ।
ਉਧਰ, ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਪੁਲੀਸ ਨੇ ਦੇਰ ਸ਼ਾਮ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਅਤੇ ਉਸ ਦਾ ਸਾਥੀ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਕਾਰ ਚਾਲਕ ਕੰਟਰੋਲ ਗੁਆ ਬੈਠਾ ਅਤੇ ਕਾਰ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਸੜਕ ’ਤੇ ਬਣਿਆ ਡਿਵਾਈਡਰ ਤੋੜ ਕੇ ਚਾਹ ਦੇ ਖੋਖੇ ਵਿੱਚ ਜਾ ਵੜੀ। ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਤੇਜ਼ ਰਫ਼ਤਾਰ ਕਾਰ ਹਵਾ ਵਿੱਚ ਉੱਡਦੀ ਹੋਈ ਚਾਹ ਦੇ ਖੋਖੇ ਵਿੱਚ ਜਾ ਵੜੀ ਤੇ ਕਾਰ ਦਾ ਟਾਇਰ ਪ੍ਰਕਾਸ਼ ਦੀ ਛਾਤੀ ’ਤੇ ਚੜ੍ਹ ਗਿਆ ਤੇ ਉਸ ਦੀ ਮੌਤ ਹੋ ਗਈ।

Advertisement
Advertisement
Advertisement