ਭਵਾਨੀਗੜ੍ਹ: ਕਾਂਗਰਸੀ ਅਤੇ ਅਕਾਲੀ ਕੌਂਸਲਰ ਆਪ ਵਿੱਚ ਸ਼ਾਮਲ ਹੋਏ
05:44 PM Jul 17, 2024 IST
Advertisement
ਮੇਜਰ ਸਿੰਘ ਮੱਟਰਾਂ
Advertisement
ਭਵਾਨੀਗੜ੍ਹ, 17 ਜੁਲਾਈ
Advertisement
ਨਗਰ ਕੌਂਸਲ ਭਵਾਨੀਗੜ੍ਹ ਦੇ ਕਾਂਗਰਸੀ ਕੌਂਸਲਰ ਨਰਿੰਦਰ ਸਿੰਘ ਹਾਕੀ ਅਤੇ ਅਕਾਲੀ ਕੌਂਸਲਰ ਗੁਰਵਿੰਦਰ ਸਿੰਘ ਸੱਗੂ ਵੱਲੋਂ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਨਗਰ ਕੌਂਸਲ ਭਵਾਨੀਗੜ੍ਹ ਵਿੱਚ ਕਾਂਗਰਸ ਪਾਰਟੀ ਦੇ ਜ਼ਿਆਦਾ ਕੌਂਸਲਰ ਹੋਣ ਕਾਰਨ ਸੱਤਾਧਾਰੀ ਧਿਰ ਦੇ ਕੌਂਸਲਰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਮਤਾ ਪਾਸ ਨਹੀਂ ਕਰ ਸਕਦੇ ਸਨ। ਜਿਸ ਕਾਰਨ ਵਿਕਾਸ ਕਾਰਜ ਲੱਗਭੱਗ ਠੱਪ ਪਏ ਸਨ। ਇਸੇ ਦੌਰਾਨ ਅੱਜ ਉਕਤ ਕੌਂਸਲਰਾਂ ਦੇ ਆਪ ਵਿਚ ਸ਼ਾਮਲ ਹੋਣ ਨਾਲ ਇਹ ਤਕਨੀਕੀ ਅੜਿੱਕਾ ਦੂਰ ਹੋ ਗਿਆ ਹੈ। ਹਲਕਾ ਵਿਧਾਇਕ ਭਰਾਜ ਨੇ ਦੋਵੇਂ ਕੋਂਸਲਰਾਂ ਦਾ ਸਵਾਗਤ ਕੀਤਾ।
Advertisement