For the best experience, open
https://m.punjabitribuneonline.com
on your mobile browser.
Advertisement

ਟਰੱਕ ਨੇ ਕੰਬਾਈਨ ਵਿੱਚ ਟੱਕਰ ਮਾਰੀ, ਇਕ ਹਲਾਕ

08:35 AM May 03, 2024 IST
ਟਰੱਕ ਨੇ ਕੰਬਾਈਨ ਵਿੱਚ ਟੱਕਰ ਮਾਰੀ  ਇਕ ਹਲਾਕ
ਡੇਹਲੋਂ ਬਾਈਪਾਸ ’ਤੇ ਖੜ੍ਹੀ ਹਾਦਸਾਗ੍ਰਸਤ ਕੰਬਾਈਨ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 2 ਮਈ
ਇੱਥੇ ਲੁਧਿਆਣਾ ਮਾਲੇਰਕੋਟਲਾ ’ਤੇ ਕਸਬਾ ਡੇਹਲੋਂ ਦੇ ਬਾਈਪਾਸ ’ਤੇ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਕਾਰਨ ਕੰਬਾਈਨ ਚਾਲਕ ਦੀ ਸੜਕ ’ਤੇ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਸਿੰਘ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਥਾਣਾ ਡੇਹਲੋਂ ਦੀ ਪੁਲੀਸ ਅਨੁਸਾਰ ਸਾਹਿਲਪ੍ਰੀਤ ਸਿੰਘ ਲੁਧਿਆਣਾ ਵਾਲੇ ਪਾਸੇ ਤੋਂ ਕੰਬਾਈਨ ਲੈ ਕੇ ਮਾਲੇਰਕੋਟਲਾ ਵੱਲ ਜਾ ਰਿਹਾ ਸੀ। ਡੇਹਲੋਂ ਕੋਲ ਪਹੁੰਚ ਕੇ ਬਾਈਪਾਸ ਵੱਲ ਮੁੜਨ ਲੱਗਾ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਰ ਟਰੱਕ ਨੇ ਕੰਬਾਈਨ ਨੂੰ ਟੱਕਰ ਮਾਰ ਦਿੱਤੀ ਤੇ ਕੰਬਾਈਨ ਚਾਲਕ ਹੇਠ ਡਿੱਗ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਡੇਹਲੋਂ ਲਿਜਾਇਆ ਗਿਆ ਜਿੱਥੋਂ ਹਾਲਤ ਗੰਭੀਰ ਹੋਣ ਕਰਕੇ ਬਾਅਦ ਵਿੱਚ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

ਟਰੱਕ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਹਲਾਕ

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ-6 ਦੇ ਇਲਾਕੇ ਪ੍ਰਤਾਪ ਚੌਕ ਵਿਖੇ ਇੱਕ ਟਰਾਲੇ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।‌ ਇਸ ਸਬੰਧੀ ਆਰਕੇ ਟਰੇਡਰਜ਼ ਫੀਲਡ ਗੰਜ ਵਾਸੀ ਕਿਸ਼ਨ ਨੰਦਨ ਨੇ ਦੱਸਿਆ ਕਿ ਉਹ ਆਪਣੇ ਜੀਜੇ ਪਵਨ ਕੁਮਾਰ ਅਤੇ ਦੋਸਤ ਭੋਲਾ ਯਾਦਵ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਅਤੇ ਉਹ ਪ੍ਰਤਾਪ ਚੌਕ ’ਤੇ ਰੁਕ ਗਏ। ਇਸ ਦੌਰਾਨ ਬਸੰਤ ਪਾਰਕ ਵਾਲੇ ਪਾਸਿਓਂ ਇੱਕ ਟਰੱਕ ਦੇ ਅਣਪਛਾਤੇ ਚਾਲਕ ਨੇ ਆਪਣਾ ਟਰੱਕ ਉਸ ਦੇ ਜੀਜੇ ਪਵਨ ਕੁਮਾਰ ਉੱਪਰ ਚੜ੍ਹਾ ਦਿੱਤਾ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੇ ਜੀਜੇ ਨੂੰ‌ ਇਲਾਜ ਲਈ ਸੀਐਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਥਾਣੇਦਾਰ ਦਿਲਬਾਗ ਰਾਏ ਨੇ ਦੱਸਿਆ ਕਿ ਪੁਲੀਸ ਨੇ ਕਵਲਜੀਤ ਸਿੰਘ ਵਾਸੀ ਪਿੰਡ ਸਿਰੀਆ ਵਾਲਾ ਭਗਤਾ ਭਾਈ ਕਾ (ਬਠਿੰਡਾ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×