For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ

11:22 AM Jul 08, 2024 IST
ਵਿਦਿਆਰਥੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ
ਸ਼ਹਿਰ ਵਿਚਲੇ ਇੱਕ ਆਈਲੈਟਸ ਕੇਂਦਰ ਨੂੰ ਲੱਗੇ ਹੋਏ ਜਿੰਦਰੇ।
Advertisement

ਰਾਮ ਗੋਪਾਲ ਰਾਏਕੋਟੀ
ਰਾਏਕੋਟ, 7 ਜੁਲਾਈ
ਕਈ ਦੇਸ਼ਾਂ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮ ਸਖ਼ਤ ਕਰਨ, ਫੀਸਾਂ ’ਚ ਵਾਧਾ ਕਰਨ ਅਤੇ ਕੈਨੇਡਾ ਸਰਕਾਰ ਵੱਲੋਂ ਸਪਾਊਜ ਵੀਜ਼ਾ ਬੰਦ ਕਰਨ ਤੋਂ ਬਾਅਦ ਆਈਲੈਟਸ ਕਰਨ ਵਾਲੇ ਵਿਦਿਆਰਥੀਆਂ ਵਿੱਚ ਕਮੀ ਆਈ ਹੈ। ਇਸ ਕਾਰਨ ਕਈ ਆਈਲੈਟਸ ਸੰਚਾਲਕਾਂ ਆਪਣੇ ਸੈਟਰਾਂ ਦੇ ਖ਼ਰਚੇ ਪੂਰੇ ਨਾ ਹੁੰਦੇ ਹੋਣ ਕਰ ਕੇ ਜਿੰਦਰੇ ਲਗਾ ਦਿੱਤੇ ਹਨ। ਰਾਏਕੋਟ ਅਤੇ ਇਲਾਕੇ ਵਿੱਚ 115 ਸਰਕਾਰ ਤੋਂ ਮਾਨਤਾ ਪ੍ਰਾਪਤ ਆਈਲੈਟਸ ਸੈਂਟਰ ਅਤੇ ਇਸ ਤੋਂ ਇਲਾਵਾ ਕਈ ਸੈਂਟਰ ਘਰਾਂ ਵਿੱਚ ਵੀ ਚਲਦੇ ਹਨ। ਪਰ ਜਦੋਂ ਤੋਂ ਕੈਨੇਡਾ ਤੇ ਹੋਰ ਦੇਸ਼ਾਂ ਨੇ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤੇ ਹਨ ਅਤੇ ਕੈਨੇਡਾ ਨੇ ਸਪਾਊਜ ਵੀਜ਼ਾ ਬੰਦ ਕੀਤਾ ਹੈ, ਵਿਦਿਆਰਥੀਆਂ ਦਾ ਬਾਹਰ ਜਾਣ ਦਾ ਰੁਝਾਨ ਘਟ ਗਿਆ ਹੈ। ਇਸ ਕਾਰਨ ਰਾਏਕੋਟ ਸ਼ਹਿਰ ਅਤੇ ਨੇੜਲੇ ਇਲਾਕੇ ਦੇ ਕਈ ਆਈਲੈਟਸ ਸੈਂਟਰ ਬੰਦ ਹੋ ਗਏ ਹਨ ਤੇ ਕੁੱਝ ਬੰਦ ਹੋਣ ਦੀ ਕਗਾਰ ’ਤੇ ਹਨ। ਕੁੱਝ ਸੈਂਟਰ ਅਜਿਹੇ ਹਨ ਜਿਨ੍ਹਾਂ ਵਿੱਚ ਜਾਂ ਤਾਂ ਵਿਦਿਆਰਥੀ ਪੁੱਜ ਹੀ ਨਹੀਂ ਰਹੇ ਜਾਂ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਬੀਤੇ ਦਿਨੀਂ ਆਸਟਰੇਲੀਆ ਸਰਕਾਰ ਵੱਲੋਂ ਫੀਸਾਂ ਵਿੱਚ ਕੀਤੇ ਭਾਰੀ ਵਾਧੇ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਆਈਲੈਟਸ ਸੈਂਟਰਾਂ ਨੂੰ ਵੀ ਜਿੰਦਰੇ ਲੱਗ ਜਾਣਗੇ। ਆਈਲੈਟਸ ਸੈਂਟਰ ਬੰਦ ਹੋਣ ਕਾਰਨ ਫਾਸਟ ਫੂਡ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2021-2022 ਦੇ ਜੁਲਾਈ ਤੱਕ 50 ਲੱਖ ਵਿਦਿਆਰਥੀਆਂ ਨੇ ਆਈਲੈਟਸ ਟੈਸਟ ਦਿੱਤਾ ਸੀ, ਉਸ ਸਮੇਂ ਟੈਸਟ ਦੀ ਫੀਸ 12250 ਰੁਪਏ ਸੀ, ਸਾਲ 2022-2023 ਜੂਨ-ਜੁਲਾਈ ਤੱਕ 22 ਲੱਖ ਵਿਦਿਆਰਥੀਆਂ ਨੇ ਆਈਲੈਟਸ ਦਾ ਟੈਸਟ ਦਿੱਤਾ ਸੀ, ਉਸ ਸਮੇਂ ਫੀਸ 16,250 ਸੀ। ਜੇ ਹੁਣ 2023-2024 ਸਾਲ ਦੀ ਗੱਲ ਕਰੀਏ ਤਾਂ ਸਿਰਫ਼ 77 ਹਜ਼ਾਰ ਵਿਦਿਆਰਥੀਆਂ ਨੇ ਆਈਲੈਟਸ ਅਤੇ 7 ਲੱਖ ਵਿਦਿਆਰਥੀਆਂ ਨੇ ਪੀਟੀਈ ਦਾ ਟੈਸਟ ਦਿੱਤਾ ਹੈ। ਹੁਣ ਦੇ ਸਮੇਂ ਵਿੱਚ ਆਈਲੈਟਸ ਟੈਸਟ ਦੀ ਫੀਸ 17 ਹਜ਼ਾਰ ਅਤੇ ਪੀਟੀਈ ਦੀ ਫੀਸ 12,500 ਹੈ। ਜੇ ਪਿਛਲੇ ਅਤੇ ਮੌਜੂਦਾ ਸਾਲ ਦੇ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਿਆ ਜਾਵੇ ਤਾਂ ਆਈਲੈਟਸ ਕਰਨ ਵਾਲਿਆਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ|

Advertisement

ਵਿਦਿਆਰਥੀਆਂ ਦੇ ਰੁਝਾਨ ’ਚ ਇੱਕਦਮ ਕਮੀ ਆਈ: ਸੈਂਟਰ ਮਾਲਕ

ਆਈਲੈਟਸ ਸੈਂਟਰ ਦੇ ਮਾਲਕ ਨਵਦੀਪ ਸਿੰਘ ਨੇ ਦੱਸਿਆ ਕਿ ਆਸਟਰੇਲੀਆ ਸਰਕਾਰ ਵੱਲੋਂ ਸਾਲ 2003 ਵਿੱਚ ਓਵਰਆਲ ਪੰਜ ਬੈਂਡ ਦੇ ਸਕੋਰ ਨਾਲ ਸਪਾਊਜ਼ ਵੀਜ਼ਾ ਸ਼ੁਰੂ ਕੀਤਾ ਗਿਆ ਸੀ, ਜੋ ਆਸਟਰੇਲੀਆ ਵੱਲੋਂ ਸਾਲ 2008 ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਅੱਜ ਵਰਗੀ ਸਥਿਤੀ ਬਣੀ ਸੀ। ਇਸ ਤੋਂ ਬਾਅਦ ਸਾਲ 2009-2010 ਵਿੱਚ ਕੈਨੇਡਾ ਵੱਲੋਂ ਸਪਾਊਜ ਵੀਜ਼ਾ ਸ਼ੁਰੂ ਕੀਤਾ ਗਿਆ ਤੇ ਵਿਦਿਆਰਥੀਆਂ ਨੇ ਕੈਨੇਡਾ ਵੱਲ ਵਹੀਰਾਂ ਘੱਤ ਲਈਆਂ| ਹੁਣ 2024 ਵਿੱਚ ਕੈਨੇਡਾ ਨੇ ਇਹ ਵੀਜ਼ਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਵਿਦਿਆਰਥੀਆਂ ਦਾ ਬਾਹਰ ਜਾਣ ਦਾ ਰੁਝਾਨ ਇੱਕਦਮ ਘਟ ਗਿਆ ਹੈ| ਇਸ ਕਾਰਨ ਆਈਲੈਟਸ ਸੈਂਟਰ ਬੰਂਦ ਹੋ ਰਹੇ ਹਨ|

Advertisement

Advertisement
Author Image

sukhwinder singh

View all posts

Advertisement