ਮੰਦਬੁੱਧੀ ਔਰਤ ਨਾਲ ਸਮੂਹਿਕ ਜਬਰ-ਜਨਾਹ ਦੇ ਮਾਮਲੇ ਵਿੱਚ ਤਿੰਨ ਕਾਬੂ
08:44 AM Oct 23, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਕਤੂਬਰ
ਪੁਲੀਸ ਨੇ ਮੰਦਬੁੱਧੀ ਔਰਤ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤਾ ਦੇ ਪਰਿਵਾਰ ਅਨੁਸਾਰ ਉਹ 17 ਅਕਤੂਬਰ ਨੂੰ ਘਰ ਨੇੜਲੀ ਦੁਕਾਨ ਤੋਂ ਕੁਝ ਸਾਮਾਨ ਲੈਣ ਗਈ ਸੀ ਪਰ ਉਹ ਦੁਕਾਨ ਦਾ ਰਾਹ ਭੁੱਲ ਕੇ ਚੀਮਾ ਚੌਕ ਪਹੁੰਚ ਗਈ, ਜਿੱਥੇ ਤਿੰਨਾਂ ਮੁਲਜ਼ਮਾਂ ਨੇ ਉਸ ਨੂੰ ਦੇਖਿਆ ਤੇ ਘਰ ਪਹੁੰਚਣ ’ਚ ਮਦਦ ਦੀ ਪੇਸ਼ਕਸ਼ ਕੀਤੀ। ਇਸ ਮਗਰੋਂ ਮੁਲਜ਼ਮ ਉਸ ਨੂੰ ਹੋਟਲ ’ਚ ਲੈ ਗਏ ਅਤੇ ਸਮੂਹਿਕ ਜਬਰ-ਜਨਾਹ ਕੀਤਾ। ਜਬਰ-ਜਨਾਹ ਮਗਰੋਂ ਉਹ ਉਸ ਨੂੰ ਚੀਮਾ ਚੌਕ ਨੇੜੇ ਛੱਡ ਕੇ ਭੱਜ ਗਏ। ਮਗਰੋਂ ਪੀੜਤਾ ਨੇ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਉਨ੍ਹਾਂ ਥਾਣਾ ਡਿਵੀਜ਼ਨ-2 ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਏਸੀਪੀ ਕੇਂਦਰੀ ਅਨਿਲ ਕੁਮਾਰ ਭਨੋਟ ਨੇ ਦੱਸਿਆ ਕਿ ਿੲਸ ਮਾਮਲੇ ’ਚ ਸੌਰਵ ਕੁਮਾਰ ਉਰਫ ਸੋਨੂੰ, ਸੁਨੀਲ ਕੁਮਾਰ ਅਤੇ ਦਮਨ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਿਗਆ ਹੈ।
Advertisement
Advertisement
Advertisement