ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਜਵਾਨ’ ਦਾ ਟਰੇਲਰ ਦੋ ਘੰਟਿਆਂ ਵਿੱਚ 45 ਲੱਖ ਲੋਕਾਂ ਨੇ ਦੇਖਿਆ

06:53 AM Sep 01, 2023 IST

ਮੁੰਬਈ: ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਨਯਨਤਾਰਾ ਦੀ ਫਿਲਮ ‘ਜਵਾਨ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਯੂਟਿਊਬ ’ਤੇ ਸਿਰਫ਼ ਦੋ ਘੰਟਿਆਂ ਵਿੱਚ 45 ਲੱਖ ਤੋਂ ਵੱਧ ਲੋਕਾਂ ਨੇ ਵੇਖ ਲਿਆ ਹੈ। ਇਹ ਟਰੇਲਰ ਸ਼ਾਹਰੁਖ ਖਾਨ ਦੀ ਆਵਾਜ਼ ਨਾਲ ਸ਼ੁਰੂ ਹੁੰਦਾ ਹੈ। ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ 7 ​​ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ‘ਜਵਾਨ’ ਦੇ ਟਰੇਲਰ ਨੂੰ ਹਿੰਦੀ ਵਿੱਚ 31 ਲੱਖ, ਤਾਮਿਲ ਵਿਚ 8.75 ਲੱਖ, ਤੇਲਗੂ ਤੇ ਹੋਰ ਭਾਸ਼ਾਵਾਂ ਵਿਚ 5.76 ਲੱਖ ਨੇ ਵੇਖਿਆ ਹੈ। ਫਿਲਮ ‘ਜਵਾਨ’ ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ ਜਿਸ ਵਿਚ ਨਯਨਤਾਰਾ ਪੁਲੀਸ ਅਧਿਕਾਰੀ ਦੇ ਕਿਰਦਾਰ ਵਿਚ ਨਜ਼ਰ ਆ ਰਹੀ ਹੈ। ਸ਼ਾਹਰੁਖ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਵੀ ਫਿਲਮ ਦਾ ਟਰੇਲਰ ਜਾਰੀ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਵਿਜੈ ਸੇਤੂਪਤੀ, ਯੋਗੀ ਬਾਬੂ ਅਤੇ ਪ੍ਰਿਆਮਣੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਵਿਚ ਦੀਪਿਕਾ ਪਾਦੂਕੋਨ ਦੀ ਵਿਸ਼ੇਸ਼ ਭੂਮਿਕਾ ਹੋਵੇਗੀ। ਇਸ ਫਿਲਮ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਤਾਮਿਲ ਫਿਲਮਾਂ ਦੀ ਅਦਾਕਾਰਾ ਨਯਨਤਾਰਾ ‘ਕੋਲਾਮਾਵੂ ਕੋਕਿਲਾ’, ‘ਗਜ਼ਨੀ’ ਅਤੇ ‘ਨੇਤ੍ਰੀਕਨ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਇਹ ਫਿਲਮ ਐਕਸ਼ਨ ਥ੍ਰਿਲਰ ਹੈ ਜੋ ਇੱਕ ਵਿਅਕਤੀ ਦੀ ਭਾਵਨਾਤਮਕ ਯਾਤਰਾ ਨੂੰ ਦਰਸਾਉਂਦੀ ਹੈ ਜੋ ਸਮਾਜ ਵਿੱਚ ਗਲਤੀਆਂ ਨੂੰ ਸੁਧਾਰਨ ਦਾ ਬੀੜਾ ਚੁੱਕਦਾ ਹੈ। -ਆਈਏਐੱਨਐੱਸ

Advertisement

Advertisement
Advertisement