ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋਧੀ ਤੋਂ ਸਫ਼ਰ ਸ਼ੁਰੂ ਕਰ ਕੇ 1.83 ਲੱਖ ਕਰੋੜ ਦਾ ਮਾਲਕ ਬਣੇ ਭੰਗੂ ਦਾ ਦੁਖਦਾਈ ਅੰਤ

06:46 AM Aug 27, 2024 IST

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 26 ਅਗਸਤ
ਰੋਪੜ ਨੇੜੇ ਚਮਕੌਰ ਸਾਹਿਬ ਦੇ ਪਿੰਡ ਅਟਾਰੀ ਦਾ ਨਿਰਮਲ ਭੰਗੂ, ਜਿਸ ਨੇ ਇਕ ਦੋਧੀ ਵਜੋਂ ਕੰਮ ਸ਼ੁਰੂ ਕਰਕੇ 1.83 ਲੱਖ ਕਰੋੜ ਰੁਪਏ ਦੀ ਟਰਨਓਵਰ ਵਾਲੀ ਪਰਲਜ਼ ਗਰੁੱਪ ਆਫ਼ ਕੰਪਨੀਜ਼ ਦਾ ਸਾਮਰਾਜ ਚਲਾਇਆ, ਦਿੱਲੀ ਦੇ ਇਕ ਹਸਪਤਾਲ ਵਿਚ ਇਕਲਾਪੇ ਦੀ ਮੌਤ ਮਰ ਗਿਆ। ਭੰਗੂ 2016 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸੀ ਤੇ ਸਿਹਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਸਾਲ 2011 ਵਿਚ ਉਸ ਦੇ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਦੀਆਂ ਦੋ ਧੀਆਂ ਹਨ, ਜੋ ਆਸਟਰੇਲੀਆ ਰਹਿੰਦੀਆਂ ਹਨ। ਭੰਗੂ ਦੀ ਪਤਨੀ ਪ੍ਰੇਮ ਕੌਰ ਵੀ ਜੇਲ੍ਹ ਵਿਚ ਹੈ।
ਭੰਗੂ ਦੀਆਂ ਚਿੱਟ ਫੰਡ ਸਕੀਮਾਂ ਜ਼ਰੀਏ 5.5 ਕਰੋੜ ਤੋਂ ਵੱਧ ਨਿਵੇਸ਼ਕਾਰਾਂ ਤੋਂ ਕਰੀਬ 45,000 ਕਰੋੜ ਰੁਪਏ (ਨਿਵੇਸ਼ਕਾਂ ਮੁਤਾਬਕ 60,000 ਕਰੋੜ) ਦੀ ਠੱਗੀ ਮਾਰੀ ਗਈ। ਹੁਣ ਤੱਕ 21 ਲੱਖ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਰਾਸ਼ੀ ਵਾਪਸ ਮਿਲ ਚੁੱਕੀ ਹੈ। ਪਰਲਜ਼ ਗਰੁੱਪ ਦੀਆਂ ਜਾਮ ਕੀਤੀਆਂ ਜਾਇਦਾਦਾਂ ਵੇਚ ਕੇ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਮੋੜਨ ਲਈ 2015 ਵਿਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਸਟਿਸ ਲੋਧਾ ਕਮੇਟੀ ਬਣਾਈ ਗਈ ਸੀ। ‘ਆਲ ਇਨਵੈਸਟਰ ਸੇਫਟੀ ਆਰਗੇਨਾਈਜ਼ੇਸ਼ਨ’ ਬਣਾਉਣ ਵਾਲੇ ਨਿਵੇਸ਼ਕਾਂ ਨੇ ਧਰਨੇ ਤੇ ਰੋਸ ਮੁਜ਼ਾਹਰਿਆਂ ਰਾਹੀਂ ਦਾਅਵਾ ਕੀਤਾ ਸੀ ਕਿ ਬਹੁਗਿਣਤੀ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਨਹੀਂ ਮਿਲੇ। ਜਥੇਬੰਦੀ ਦੇ ਤਰਜਮਾਨ ਦਰਸ਼ਨ ਸਿੰਘ ਨੇ ਕਿਹਾ ਕਿ ਅਗਲਾ ਧਰਨਾ 6 ਸਤੰਬਰ ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ, ‘‘ਹੁਣ ਤੱਕ ਸਿਰਫ਼ 21 ਲੱਖ ਨਿਵੇਸ਼ਕਾਂ, ਜਿਨ੍ਹਾਂ 19000 ਰੁਪਏ ਦਾ ਛੋਟਾ ਨਿਵੇਸ਼ ਕੀਤਾ ਸੀ, ਨੂੰ ਹੀ ਮੁਆਵਜ਼ਾ ਮਿਲਿਆ ਹੈ।’’ ਦਰਸ਼ਨ ਨੇ ਖ਼ੁਦ ਕਿਸ਼ਤਾਂ ਵਿਚ 50 ਲੱਖ ਰੁਪਏ ਨਿਵੇਸ਼ ਕੀਤੇ ਸਨ। ਉਸ ਨੇ ਕਿਹਾ ਕਿ ਕਈ ਤਾਂ ਆਪਣੀ ਉਮਰ ਭਰ ਦੀ ਕਮਾਈ ਗੁਆ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਭੰਗੂ ਪੰਜਾਬ ਦੇ ਵੱਡੇ ਨਾਵਾਂ ’ਚੋਂ ਇਕ ਸੀ। ਉਸ ਨੇ ਕਬੱਡੀ ਟੂਰਨਾਮੈਂਟਾਂ ਲਈ 35 ਕਰੋੜ ਰੁਪਏ ਦਿੱਤੇ ਸਨ ਤੇ ਆਸਟਰੇਲੀਆ ਵਿੱਚ ਆਪਣੇ ਹੋਟਲ ਦੀ ਮਸ਼ਹੂਰੀ ਲਈ ਸਾਬਕਾ ਕ੍ਰਿਕਟਰ ਬਰੈੱਟ ਲੀ ਨੂੰ ਸੱਦਿਆ ਸੀ। ਭੰਗੂ ਗੋਲਫ ਲੀਗਜ਼ ਤੋਂ ਇਲਾਵਾ ਸੁਪਰ ਫਾਈਟ ਲੀਗਜ਼ ਵਿਚ ਟੀਮਾਂ ’ਤੇ ਵੀ ਪੈਸਾ ਲਾਉਂਦਾ ਰਿਹਾ। ਪਰਲਜ਼ ਚਿੱਟ ਫੰਡ ਘੁਟਾਲਾ ਸਾਹਮਣੇ ਆਉਣ ਮਗਰੋਂ ਕੈਦ ਦੌਰਾਨ ਉਹ ਜੇਲ੍ਹ ਦੀ ਥਾਂ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਹੀ ਰਿਹਾ। ‘ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਵੱਲੋਂ ਇਨ੍ਹਾਂ ਕਾਲਮਾਂ ਵਿਚ ਹੀ ਕੀਤੇ ਇਸ ਖੁਲਾਸੇ ਮਗਰੋਂ ਭੰਗੂ ਨੂੰ ਜੇਲ੍ਹ ਭੇਜਿਆ ਗਿਆ। ਭੰਗੂ ਆਪਣੇ ਜਵਾਨੀ ਦੇ ਦਿਨਾਂ ਦੌਰਾਨ ਚਮਕੌਰ ਸਾਹਿਬ ਨੇੜੇ ਘਰਾਂ ਵਿਚ ਦੁੱਧ ਪਾਉਂਦਾ ਸੀ। 1970ਵਿਆਂ ਦੇ ਅਖੀਰ ਵਿਚ ਉਹ ਕੋਲਕਾਤਾ ਗਿਆ, ਜਿੱਥੇ ਉਸ ਨੇ ਪਹਿਲਾਂ ਪੀਅਰਲੈੱਸ ਚਿੱਟ ਫੰਡ ਕੰਪਨੀ ਵਿਚ ਕੰਮ ਕੀਤਾ ਤੇ ਮਗਰੋਂ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਤੋਂ ਚਿੱਟ ਫੰਡ ਕਾਰੋਬਾਰ ਦੀਆਂ ਬਾਰੀਕੀਆਂ ਸਿੱਖੀਆਂ। ਭੰਗੂ ਨੇ 1980 ਵਿਚ ਪਰਲਜ਼ ਗੋਲਡਨ ਫੋਰੈਸਟ ਲਿਮਟਿਡ ਬਣਾਈ, ਜਿਸ ਨੇ ਨਿਵੇਸ਼ ਬਦਲੇ ਮੋਟੇ ਮੁਨਾਫੇ਼ ਦਾ ਵਾਅਦਾ ਕੀਤਾ। 1982 ਵਿਚ ਉਸ ਨੇ ਆਪਣੀ ਪਰਲਜ਼ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ ਸ਼ੁਰੂ ਕੀਤੀ। 2010 ਤੋਂ ਪਹਿਲਾਂ ਤੱਕ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਮੁਨਾਫ਼ਾ ਸਮੇਂ ਸਿਰ ਮਿਲਦਾ ਰਿਹਾ, ਪਰ ਇਸ ਮਗਰੋਂ ਅਦਾਇਗੀ ਵਿਚ ਦੇਰੀ ਨਾਲ ਨਿਵੇਸ਼ਕਾਂ ਵਿਚ ਬੇਚੈਨੀ ਵਧਣ ਲੱਗੀ। ਸਾਲ 2014 ਵਿਚ ਨਿਵੇਸ਼ਕਾਂ ਵੱਲੋਂ ਪਹਿਲੀ ਐੱਫਆਈਆਰ ਗਵਾਲੀਅਰ ਵਿਚ ਦਰਜ ਕੀਤੀ ਗਈ, ਜਿੱਥੇ ਚਿੱਟ ਫੰਡ ਕੰਪਨੀਆਂ ’ਤੇ ਪਾਬੰਦੀ ਸੀ।

Advertisement

Advertisement
Tags :
Chamkaur SahibNirmal BhangupunjabPunjabi khabarPunjabi Newssupreme court