ਭਾਜਪਾ ਦੇ ਚਾਰ-ਪੰਜ ਵਿਧਾਇਕਾਂ ਦੀਆਂ ਕੱਟ ਸਕਦੀਆਂ ਨੇ ਟਿਕਟਾਂ
10:06 AM Sep 02, 2024 IST
Advertisement
ਪੱਤਰ ਪ੍ਰੇਰਕ
ਫਰੀਦਾਬਾਦ, 1 ਸਤੰਬਰ
ਦੋ ਜ਼ਿਲ੍ਹਿਆਂ ਫਰੀਦਾਬਾਦ-ਪਲਵਲ ਦੀਆਂ ਨੌਂ ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਦੇ ਚਾਰ-ਪੰਜ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਇੱਕ ਰਾਜ ਮੰਤਰੀ ਵੀ ਹੈ। ਭਾਜਪਾ ਦੇ ਸਰਵੇਖਣ ਵਿੱਚ ਮੌਜੂਦਾ ਵਿਧਾਇਕ 10 ਸਾਲਾਂ ਤੋਂ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੇ ਹਨ। ਭਾਜਪਾ ਵਿੱਚ ਸ਼ਾਮਲ ਹੋ ਗਏ ਸਾਬਕਾ ਵਿਧਾਇਕਾਂ ਨੂੰ ਟਿਕਟ ਨਹੀਂ ਮਿਲ ਰਹੀ। ਫਿਲਹਾਲ ਬਡਖਲ, ਫਰੀਦਾਬਾਦ, ਤਿਗਾਂਵ, ਬੱਲਭਗੜ੍ਹ ਸੀਟਾਂ ‘ਤੇ ਭਾਜਪਾ ਦਾ ਕਬਜ਼ਾ ਹੈ। ਇੱਥੋਂ ਕ੍ਰਮਵਾਰ ਸੀਮਾ ਤ੍ਰਿਖਾ, ਨਰਿੰਦਰ ਗੁਪਤਾ, ਰਾਜੇਸ਼ ਨਾਗਰ ਅਤੇ ਮੂਲਚੰਦ ਸ਼ਰਮਾ ਜੇਤੂ ਰਹੇ। ਸੀਮਾ ਤ੍ਰਿਖਾ ਅਤੇ ਮੂਲਚੰਦ ਸ਼ਰਮਾ ਨੇ ਲਗਾਤਾਰ ਦੂਜੀ ਵਾਰ ਚੋਣ ਜਿੱਤੀ। ਐਨਆਈਟੀ ਵਿਧਾਨ ਸਭਾ ਸੀਟ ਕਾਂਗਰਸ ਦੇ ਹਿੱਸੇ ਗਈ। ਜਦਕਿ ਪ੍ਰਿਥਲਾ ਸੀਟ ’ਤੇ ਆਜ਼ਾਦ ਉਮੀਦਵਾਰ ਜਿੱਤਿਆ ਸੀ। ਜ਼ਿਲ੍ਹਾ ਪਲਵਲ ਦੀਆਂ ਤਿੰਨੋਂ ਸੀਟਾਂ ’ਤੇ ਕਮਲ ਖਿੜ੍ਹਿਆ ਸੀ।
Advertisement
Advertisement