For the best experience, open
https://m.punjabitribuneonline.com
on your mobile browser.
Advertisement

‘ਪੰਚਾਇਤ’ ਦਾ ਤੀਜਾ ਸੀਜ਼ਨ ਛੇਤੀ

08:14 AM May 03, 2024 IST
‘ਪੰਚਾਇਤ’ ਦਾ ਤੀਜਾ ਸੀਜ਼ਨ ਛੇਤੀ
Advertisement

ਮੁੰਬਈ: ਫੁਲੇਰਾ ਪਿੰਡ ਵਿੱਚ ਫੁੱਲ ਇਕ ਵਾਰ ਮੁੜ ਖਿੜਨਗੇ, ਭਾਵ ਪ੍ਰਸ਼ੰਸਕਾਂ ਦੀ ਪਸੰਦੀਦਾ ਸੀਰੀਜ਼ ‘ਪੰਚਾਇਤ’ ਦਾ ਤੀਜ਼ਾ ਸੀਜ਼ਨ ਛੇਤੀ ਲਾਂਚ ਹੋ ਰਿਹਾ ਹੈ। ਅਦਾਕਾਰ ਜਿਤੇਂਦਰ ਕੁਮਾਰ, ਨੀਨਾ ਗੁਪਤਾ, ਰਘੁਬੀਰ ਯਾਦਵ, ਫੈਸਲ ਮਲਿਕ, ਚੰਦਨ ਰਾਓ ਅਤੇ ਸਨਵਿਕਾ ਤੀਜੇ ਸੀਜ਼ਨ ਵਿੱਚ ਵੀ ਨਜ਼ਰ ਆਉਣਗੇ। ਵੀਰਵਾਰ ਨੂੰ ਲੜੀਵਾਰ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਸ਼ੋਅ 28 ਮਈ ਨੂੰ ਮੁੜ ਦਿਖਾਇਆ ਜਾਵੇਗਾ। ‘ਪੰਚਾਇਤ’ ਪੇਂਡੂ ਭਾਰਤ ਦੀ ਸੱਭਿਅਤਾ ’ਤੇ ਆਧਾਰਿਤ ਅੱਠ ਲੜੀਵਾਰਾਂ ਦਾ ਦਿਲ ਨੂੰ ਛੂਹਣ ਵਾਲਾ ਕਾਮੇਡੀ ਡਰਾਮਾ ਹੈ। ਇਸ ਦਾ ਨਿਰਦੇਸ਼ਨ ਦੀਪਕ ਕੁਮਾਰ ਮਿਸ਼ਰਾ ਨੇ ਕੀਤਾ ਹੈ ਅਤੇ ਕਹਾਣੀ ਚੰਦਨ ਕੁਮਾਰ ਨੇ ਲਿਖੀ ਹੈ। ਇਹ ਲੜੀਵਾਰ ਅਭਿਸ਼ੇਕ ਦੇ ਜੀਵਨ ’ਤੇ ਆਧਾਰਿਤ ਹੈ, ਜਿਸ ਦੀ ਭੂਮਿਕਾ ਜਿਤੇਂਦਰ ਨਿਭਾਏਗਾ। ਉਸ ਨੂੰ ਫੁਲੇਰਾ ਪਿੰਡ ਵਿੱਚ ਪੰਚਾਇਤ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਪੇਂਡੂ ਜੀਵਨ ਤੋਂ ਨਾਖੁਸ਼ ਅਭਿਸ਼ੇਕ ਪੰਚਾਇਤ ਦਫ਼ਤਰ ਵਿੱਚ ਰਹਿ ਕੇ ਉੱਚ ਅਹੁਦਿਆਂ ਲਈ ਪ੍ਰੀਖਿਆ ਦੀ ਤਿਆਰੀ ਕਰਨ ਲੱਗ ਜਾਂਦਾ ਹੈ। ਇਸ ਦੌਰਾਨ ਪ੍ਰਧਾਨ, ਪ੍ਰਧਾਨ ਦਾ ਪਤੀ, ਪ੍ਰਹਿਲਾਦ ਚਾ ਅਤੇ ਪੰਚਾਇਤ ਦਫ਼ਤਰ ਦਾ ਸਹਾਇਕ ਅਭਿਸ਼ੇਕ ਦੇ ਦੋਸਤ ਬਣ ਜਾਂਦੇ ਹਨ। ਲੜੀਵਾਰ ਦਾ ਦੂਜਾ ਸੀਜ਼ਨ ਉਦੋਂ ਸਮਾਪਤ ਹੁੰਦਾ ਹੈ ਜਦੋਂ ਪ੍ਰਹਿਲਾਦ ਚਾ ਦਾ ਪੁੱਤਰ ਜੰਗ ਦੌਰਾਨ ਸ਼ਹੀਦ ਹੋ ਜਾਂਦਾ ਹੈ। ਇਸ ਨਾਲ ਪ੍ਰਹਿਲਾਦ ਚਾ ਅਤੇ ਪੰਚਾਇਤ ਪਰਿਵਾਰ ਦੇ ਸਾਰੇ ਵਿਅਕਤੀ ਸਦਮੇ ਵਿੱਚ ਚਲੇ ਜਾਂਦੇ ਹਨ। ਟੀਵੀਐੱਫ ਵੱਲੋਂ ਤਿਆਰ ਇਹ ਸਿਰੀਜ਼ 28 ਮਈ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×