For the best experience, open
https://m.punjabitribuneonline.com
on your mobile browser.
Advertisement

ਸ਼ਾਹਰੁਖ ਖਾਨ ਦੀ ਫ਼ਿਲਮ ‘ਜਵਾਨ’ ਦੇ ਟੀਜ਼ਰ ਨੇ ਤੋੜੇ ਰਿਕਾਰਡ

07:12 AM Jul 12, 2023 IST
ਸ਼ਾਹਰੁਖ ਖਾਨ ਦੀ ਫ਼ਿਲਮ ‘ਜਵਾਨ’ ਦੇ ਟੀਜ਼ਰ ਨੇ ਤੋੜੇ ਰਿਕਾਰਡ
Advertisement

ਨਵੀਂ ਦਿੱਲੀ: ਸ਼ਾਹਰੁਖ ਖਾਨ ਦੀ ਆਉਣ ਵਾਲੀ ਫ਼ਿਲਮ ‘ਜਵਾਨ’ ਦੀ ਪ੍ਰੀ-ਰਿਲੀਜ਼ ਵੀਡੀਓ ਨੇ ਕਿਸੇ ਵੀ ਵੀਡੀਓ ਨੂੰ ਦੇਖੇ ਜਾਣ ਦੇ ਮਾਮਲੇ ’ਚ ਭਾਰਤੀ ਫ਼ਿਲਮ ਜਗਤ ਦੇ ਟੀਜ਼ਰਾਂ ਅਤੇ ਟ੍ਰੇਲਰਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਦਿਲਕਸ਼ ਵੀਡੀਓ ਹੁਣ ਤੱਕ ‘112 ਮਿਲੀਅਨ ਵਿਊਜ਼’ ਨਾਲ ਸਨਿੇ ਜਗਤ ਵਿੱਚ ਸਿਖਰ ’ਤੇ ਪੁੱਜ ਗਈ ਹੈ। ਫ਼ਿਲਮ ‘ਜਵਾਨ’ ਦੇ ਟੀਜ਼ਰ ਵੱਲੋਂ ਪਹਿਲੇ 24 ਘੰਟਿਆਂ ਵਿੱਚ ਸਾਰੇ ਰਿਕਾਰਡ ਤੋੜਨਾ ਸ਼ਾਹਰੁਖ ਦੀ ਲੋਕਪ੍ਰਿਯਤਾ ਤੇ ਵਸੀਹ ਦਾਇਰੇ ਦੀ ਸ਼ਾਹਦੀ ਭਰਦਾ ਹੈ। ਇਸ ਫ਼ਿਲਮ ਵਿੱਚ ਸ਼ਾਹਰੁਖ ਖਾਨ ਇਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗਾ। ਫ਼ਿਲਮ ਵਿੱਚ ਵਿਜੈ ਸੇਤੂਪਤੀ, ਦੀਪਿਕਾ ਪਾਦੂਕੋਣ ਅਤੇ ਸਾਨਿਆ ਮਲਹੋਤਰਾ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਵੀਡੀਓ ਨੇ ਭਾਰਤੀ ਡਿਜੀਟਲ ਲੈਂਡਸਕੇਪ ’ਤੇ ਇੱਕ ਮਹੱਤਵਪੂਰਨ ਛਾਪ ਛੱਡੀ ਹੈ। ਵੀਡੀਓ ਨੂੰ ਮਿਲਿਆ ਭਰਵਾਂ ਹੁੰਗਾਰਾ ਵਿਸ਼ਾਲ ਪ੍ਰਸ਼ੰਸਕਾਂ ਦੇ ਦਾਇਰੇ ਨੂੰ ਦਿਖਾਉਂਦਾ ਹੈ, ਜੋ ਫ਼ਿਲਮ ਨੇ ਆਪਣੀ ਥੀਏਟਰ ਰਿਲੀਜ਼ ਤੋਂ ਪਹਿਲਾਂ ਹੀ ਹਾਸਲ ਕੀਤਾ ਹੈ। ਇਹ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਪੇਸ਼ਕਾਰੀ ਹੈ, ਜਿਸ ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ। ਇਹ ਫਿਲਮ ਗੌਰੀ ਖਾਨ ਅਤੇ ਗੌਰਵ ਵਰਮਾ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਇਹ ਫ਼ਿਲਮ 7 ਸਤੰਬਰ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement

Advertisement
Tags :
Author Image

sukhwinder singh

View all posts

Advertisement
Advertisement
×