For the best experience, open
https://m.punjabitribuneonline.com
on your mobile browser.
Advertisement

ਕਿਆਰਾ ਅਡਵਾਨੀ ਨੇ ਕਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

08:40 AM May 20, 2024 IST
ਕਿਆਰਾ ਅਡਵਾਨੀ ਨੇ ਕਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਕਾਨ ਵਿੱਚ ਰੈੱਡ ਸੀਅ ਫਿਲਮ ਫਾਊਂਡੇਸ਼ਨ ਦੇ ਵਿਮੈੱਨ ਇਨ ਸਿਨੇਮਾ ਗਾਲਾ ਡਿਨਰ ਦੀ ਇਕ ਝਲਕ ਸਾਂਝੀ ਕੀਤੀ ਹੈ ਜਿਸ ਵਿੱਚ ਅਦਾਕਾਰਾ ਨਿਊਯਾਰਕ ਸਥਿਤ ਡਿਜ਼ਾਈਨਰ ਪ੍ਰਬਲ ਗੁਰੂੰਗ ਵੱਲੋਂ ਤਿਆਰ ਪਹਿਰਾਵੇ ਵਿੱਚ ‘ਡੋਲ’ ਲੱਗ ਰਹੀ ਹੈ। ਇਸ ਸਬੰਧੀ ਕਿਆਰਾ ਨੇ ਅੱਜ ਸਵੇਰੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਕਿਆਰਾ ਆਪਣੇ ਗਲੇ ’ਚੋਂ ਹਾਰ ਕੱਢਦੀ ਦਿਖਾਈ ਦੇ ਰਹੀ ਹੈ ਜਦੋਂ ਕਿ ਉਸ ਦਾ ਮੇਕਅਪ ਆਰਟਿਸਟ ਅਦਾਕਾਰਾ ਦੀ ਦਿੱਖ ਨੂੰ ਅੰਤਿਮ ਛੋਹਾਂ ਦਿੰਦਾ ਨਜ਼ਰ ਆਇਆ। ਇਕ ਹੋਰ ਤਸਵੀਰ ਵਿੱਚ ਉਸ ਨੇ ਐਲੀਵੇਟਰ ’ਤੇ ਪੈਰ ਰੱਖਿਆ ਤੇ ਮੁਸਕਰਾਉਂਦਿਆਂ ਹੱਥ ਹਿਲਾ ਕੇ ਅਲਵਿਦਾ ਆਖਿਆ। ਜ਼ਿਕਰਯੋਗ ਹੈ ਕਿ ਕਿਆਰਾ ਅਡਵਾਨੀ ਔਫ-ਸ਼ੋਲਡਰ ਗੁਲਾਬੀ ਅਤੇ ਕਾਲੇ ਗਾਊਨ ਵਿੱਚ ਬਹੁਤ ਹੀ ਸ਼ਾਨਦਾਰ ਲੱਗ ਰਹੀ ਸੀ। ਅਦਾਕਾਰਾ ਨੇ ਤਸਵੀਰਾਂ ਨਾਲ ਲਿਖਿਆ, ‘‘ਯਾਦ ਰੱਖਣ ਵਾਲੀ ਰਾਤ’’। ਕਿਆਰਾ ਨੂੰ ਗਾਲਾ ਵਿੱਚ ਅਸੀਲ ਓਮਰਾਨ, ਅਧਵਾ ਫਹਾਦ ਅਤੇ ਸਲਮਾ ਅਬੂ ਆਦਿ ਨਾਲ ਸਨਮਾਨਿਤ ਕੀਤਾ ਗਿਆ ਹੈ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×