ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਨਿਲ ਤੇ ਦਿਵਿਆ ਦੀ ਫਿਲਮ ‘ਸਾਵੀ: ਏ ਬਲੱਡੀ ਹਾਊਸਵਾਈਫ’ ਦਾ ਟੀਜ਼ਰ ਜਾਰੀ

06:53 AM May 07, 2024 IST

ਮੁੰਬਈ: ਬੌਲੀਵੁਡ ਅਦਾਕਾਰ ਅਨਿਲ ਕਪੂਰ ਅਤੇ ਦਿਵਿਆ ਖੋਸਲਾ ਦੀ ਫਿਲਮ ‘ਸਾਵੀ: ਏ ਬਲੱਡੀ ਹਾਊਸਵਾਈਫ’ ਦਾ ਟੀਜ਼ਰ ਅੱਜ ਜਾਰੀ ਕੀਤਾ ਗਿਆ। ਇਹ ਫਿਲਮ ਐਕਸ਼ਨ ਤੇ ਥ੍ਰਿਲਰ ਭਰਪੂਰ ਹੋਵੇਗੀ ਜਿਸ ਵਿਚ ਸਿਰਫ ਦਿਵਿਆ ਖੋਸਲਾ ਦੀ ਹੀ ਝਲਕ ਦਿਖਾਈ ਗਈ ਹੈ। ਟੀਜ਼ਰ ਦੀ ਸ਼ੁਰੂਆਤ ਦਿਵਿਆ ਖੋਸਲਾ ਨਾਲ ਹੁੰਦੀ ਹੈ ਜੋ ਇਕ ਮੇਜ਼ ’ਤੇ ਬੈਠੀ ਹੋਈ ਹੈ ਤੇ ਉਸ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਹਨ। ਉਹ ਕੈਮਰੇ ਸਾਹਮਣੇ ਇਕਬਾਲ ਕਰਦੀ ਹੈ ਕਿ ਉਹ ਲੰਡਨ ਵਿੱਚ ਇੱਕ ਉੱਚ-ਸੁਰੱਖਿਆ ਜੇਲ੍ਹ ਵਿੱਚ ਸੰਨ੍ਹ ਲਾਉਣ ਜਾ ਰਹੀ ਹੈ ਜਿਥੇ 38 ਸੀਸੀਟੀਵੀ ਕੈਮਰੇ ਤੇ 75 ਸੁਰੱਖਿਆ ਕਰਮੀ ਤਾਇਨਾਤ ਹਨ ਜਿਨ੍ਹਾਂ ਨੂੰ ਉਹ ਝਕਾਨੀ ਦੇਵੇਗੀ। ਉਸ ਕੋਲ ਕੋਈ ਹੋਰ ਰਸਤਾ ਨਹੀਂ ਹੈ। ਇਸ ਫਿਲਮ ਦਾ ਨਿਰਦੇਸ਼ਨ ਅਭਿਨੈ ਦਿਓ ਨੇ ਕੀਤਾ ਹੈ ਜਿਸ ਵਿਚ ਅਨਿਲ ਕਪੂਰ, ਦਿਵਿਆ ਖੋਸਲਾ ਅਤੇ ਹਰਸ਼ਵਰਧਨ ਰਾਣੇ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ 31 ਮਈ ਨੂੰ ਰਿਲੀਜ਼ ਹੋਵੇਗੀ। ਫਿਲਮ ਤੋਂ ਇਲਾਵਾ ਅਨਿਲ ਐਕਸ਼ਨ-ਡਰਾਮਾ ਫਿਲਮ ‘ਸੂਬੇਦਾਰ’ ਵਿਚ ਵੀ ਨਜ਼ਰ ਆਉਣਗੇ ਜਿਸ ਦਾ ਨਿਰਦੇਸ਼ਨ ਸੁਰੇਸ਼ ਤ੍ਰਿਵੇਣੀ ਵਲੋਂ ਕੀਤਾ ਜਾਵੇਗਾ। -ਏਐੱਨਆਈ

Advertisement

Advertisement
Advertisement