ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਕਾਸ ਕਾਰਜਾਂ ਦੀ ਜਾਂਚ ਲਈ ਪੁੱਜੀ ਟੀਮ ਬਿਨਾਂ ਜਾਂਚ ਮੁੜੀ

09:25 AM Aug 04, 2024 IST

ਪੱਤਰ ਪ੍ਰੇਰਕ
ਸ਼ਾਹਕੋਟ, 3 ਅਗਸਤ
ਬਲਾਕ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਚੱਕ ਬੰਡਾਲਾ ਦੀ ਸਾਬਕਾ ਪੰਚਾਇਤ ਧਿਰ ਅਤੇ ਸ਼ਿਕਾਇਤਕਰਤਾ ਧਿਰ ਦੀ ਆਪਸ ਵਿੱਚ ਹੋਈ ਤਕਰਾਰਬਾਜ਼ੀ ਕਾਰਨ ਪਿੰਡ ਦੀ ਸਾਬਕਾ ਪੰਚਾਇਤ ਵੱਲੋਂ ਕਰਵਾਏ ਵਿਕਾਸ ਕਾਰਜਾਂ ’ਚ ਹੋਏ ਕਥਿਤ ਘਪਲੇ ਦੀ ਜਾਂਚ ਕਰਨ ਪੁੱਜੀ ਜਾਂਚ ਟੀਮ ਨੂੰ ਬਿਨਾਂ ਕੋਈ ਜਾਂਚ-ਪੜਤਾਲ ਕੀਤਿਆਂ ਵਾਪਸ ਮੁੜਨਾ ਪਿਆ। ਜ਼ਿਕਰਯੋਗ ਹੈ ਕਿ ਪਿੰਡ ਦੇ ਗੁਰਮੁਖ ਸਿੰਘ ਵੱਲੋਂ ਪਿੰਡ ਦੀ ਸਾਬਕਾ ਪੰਚਾਇਤ ਉੱਪਰ ਪਿੰਡ ਵਿੱਚ ਕਰਵਾਏ ਵਿਕਾਸ ਕਾਰਜਾਂ ’ਚ ਗੜਬੜੀ ਦੇ ਦੋਸ਼ ਲਗਾ ਕੇ ਇਸ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਭਾਗ ਦੇ ਲਖਵਿੰਦਰ ਸਿੰਘ ਅਤੇ ਸ਼ਿਵਦੱਤ ’ਤੇ ਅਧਾਰਿਤ ਗਠਿਤ ਜਾਂਚ ਟੀਮ ਜਾਂਚ ਕਰਨ ਪੁੱਜੀ ਸੀ। ਜਿਉਂ ਹੀ ਉਕਤ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਤਾਂ ਪੰਚਾਇਤੀ ਧਿਰ ਤੇ ਸ਼ਿਕਾਇਤਕਰਤਾ ਧਿਰ ਦਰਮਿਆਨ ਆਪਸ ’ਚ ਤਕਰਾਰਬਾਜ਼ੀ ਸ਼ੁਰੂ ਹੋ ਗਈ ਤੇ ਟੀਮ ਬਿਨਾਂ ਜਾਂਚ ਕੀਤਿਆਂ ਵਾਪਸ ਪਰਤ ਗਈ। ਟੀਮ ਮੈਂਬਰਾਂ ਨੇ ਕਿਹਾ ਕਿ ਇਸ ਘਟਨਾ ਦੀ ਸੂਚਨਾ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇਣਗੇ। ਸ਼ਿਕਾਇਤਕਰਤਾ ਗੁਰਮੁਖ ਸਿੰਘ ਨੇ ਸਾਬਕਾ ਸਰਪੰਚ ਉੱਪਰ ਜਾਂਚ ਵਿੱਚ ਵਿਘਨ ਪਾਉਣ ਅਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਦੇ ਦੋਸ਼ ਲਾਏ। ਸਾਬਕਾ ਸਰਪੰਚ ਬੀਬੀ ਸ਼ਾਨੋ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਨਾ ਤਾਂ ਕੋਈ ਗਾਲੀ ਗਲੋਚ ਕੀਤੀ ਹੈ ਅਤੇ ਨਾ ਹੀ ਕੋਈ ਘਪਲਾ ਕੀਤਾ ਹੈ। ਉਹ ਖ਼ੁਦ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਜਲਦ ਤੋਂ ਜਲਦ ਪੜਤਾਲ ਹੋਣ ਦੇ ਹਾਮੀ ਹਨ।

Advertisement

Advertisement
Advertisement