For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਪਿੰਡ ਆਲਾ ਸਕੂਲ’ ਦੀ ਟੀਮ ਜਗਰਾਉਂ ਪੁੱਜੀ

08:40 AM May 02, 2024 IST
ਫ਼ਿਲਮ ‘ਪਿੰਡ ਆਲਾ ਸਕੂਲ’ ਦੀ ਟੀਮ ਜਗਰਾਉਂ ਪੁੱਜੀ
ਪੰਜਾਬੀ ਫ਼ਿਲਮ ਦੀ ਪ੍ਰਮੋਸ਼ਨ ਮੌਕੇ ਅਦਾਕਾਰ, ਨਿਰਦੇਸ਼ਕ ਤੇ ਹੋਰ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਮਈ
ਸਿਨੇਮਾ ਘਰਾਂ ਵਿੱਚ ਦੋ ਦਿਨ ਬਾਅਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਪਿੰਡ ਆਲਾ ਸਕੂਲ’ ਦੀ ਟੀਮ ਅੱਜ ਪ੍ਰਮੋਸ਼ਨ ਲਈ ਜਗਰਾਉਂ ਪਹੁੰਚੀ। ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਨੇ ਕਿਹਾ ਕਿ ਇਹ ਨਿਵੇਕਲੇ ਵਿਸ਼ੇ ’ਤੇ ਬਣੀ ਫ਼ਿਲਮ ਹੈ ਅਤੇ ਅਜਿਹੀਆਂ ਫ਼ਿਲਮਾਂ ਬਣਨੀਆਂ ਜ਼ਰੂਰੀ ਹਨ। ਇਸ ਸਮੇਂ ਫ਼ਿਲਮ ਦੇ ਨਿਰਮਾਤਾ ਜਗਰਾਉਂ ਵਾਸੀ ਸੰਜੀਵ ਵਰਮਾ ਤੋਂ ਇਲਾਵਾ ਮੁੱਖ ਅਦਾਕਾਰਾ ਹਰਸਿਮਰਨ ਓਬਰਾਏ, ਸੰਜੂ ਸੋਲੰਕੀ, ਫਤਿਹ ਸਿਆਨ ਅਤੇ ਲੇਖਕ-ਨਿਰਦੇਸ਼ਕ ਤਾਜ ਵੀ ਹਾਜ਼ਰ ਸਨ। ਅਦਾਕਾਰ ਪ੍ਰੀਤ ਹਰਪਾਲ ਅਤੇ ਡਾਇਰੈਕਟਰ ਤਾਜ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਦੁਆਲੇ ਘੁੰਮਦੀ ਹੈ ਜਿਸ ’ਚ ਪਿੰਡਾਂ ਦੇ ਸਕੂਲਾਂ ਦੇ ਹਾਲਾਤਾਂ ਤੇ ਹਰ ਪੱਖ ਨੂੰ ਬਾਖੂਬੀ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਵੀ ਪ੍ਰਾਈਵੇਟ ਸਕੂਲਾਂ ਦੇ ਮਿਆਰ ਵਾਂਗ ਉੱਚਾ ਚੁੱਕਣਾ ਚਾਹੀਦਾ ਹੈ। ਇਸ ਫ਼ਿਲਮ ’ਚ ਸਰਪੰਚ ਦੀ ਭੂਮਿਕਾ ਨਿਭਾਉਣ ਵਾਲੇ ਸੰਜੂ ਸੋਲੰਕੀ ਨੇ ਦੱਸਿਆ ਕਿ ਇਹ ਸਮਾਜ ਨੂੰ ਸੇਧ ਦੇਣ ਵਾਲੀ ਫ਼ਿਲਮ ਹੈ। ਇਸ ਮੌਕੇ ਸੰਜੀਵ ਵਰਮਾ, ਸੁਖਵਿੰਦਰ ਸਿੰਘ ਗਰੇਵਾਲ, ਦਿਨੇਸ਼ ਮਲਹੋਤਰਾ, ਧੀਰਜ ਵਰਮਾ, ਕੰਚਨ ਗੁਪਤਾ, ਅਜੀਤ ਸਿੰਘ ਅਖਾੜਾ, ਅਮਨਪ੍ਰੀਤ ਸੋਨੂ, ਗੀਤਕਾਰ ਰਾਣਾ ਗੋਇਲ ਤੇ ਗਾਇਕ ਗੁਰਿੰਦਰ ਲੱਖਾ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×