For the best experience, open
https://m.punjabitribuneonline.com
on your mobile browser.
Advertisement

ਗਰਭਪਾਤ ਬਾਰੇ ਨਾਬਾਲਗ ਦੀ ਅਰਜ਼ੀ ’ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ

07:48 AM Apr 22, 2024 IST
ਗਰਭਪਾਤ ਬਾਰੇ ਨਾਬਾਲਗ ਦੀ ਅਰਜ਼ੀ ’ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
Advertisement

ਨਵੀਂ ਦਿੱਲੀ, 21 ਅਪਰੈਲ
ਸੁਪਰੀਮ ਕੋਰਟ ਵੱਲੋਂ 28 ਹਫ਼ਤਿਆਂ ਦਾ ਗਰਭ ਡੇਗਣ ਦੀ ਮੰਗ ਕਰਦੀ ਕਥਿਤ ਜਬਰ-ਜਨਾਹ ਪੀੜਤਾ 14 ਸਾਲਾ ਨਾਬਾਲਗ ਲੜਕੀ ਦੀ ਅਰਜ਼ੀ ’ਤੇ ਸੁਣਵਾਈ ਸੋਮਵਾਰ ਨੂੰ ਕੀਤੀ ਜਾਵੇਗੀ। ਸਿਖ਼ਰਲੀ ਅਦਾਲਤ ਦੀ ਵੈੱਬਸਾਈਟ ਮੁਤਾਬਕ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਦਾ ਬੈਂਚ ਇਹ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ 19 ਅਪਰੈਲ ਨੂੰ ਲੜਕੀ ਦੀ ਮਾਂ ਵੱਲੋਂ ਦਾਇਰ ਅਰਜ਼ੀ ’ਤੇ ਪੀੜਤਾ ਦੀ ਮੈਡੀਕਲ ਜਾਂਚ ਦੇ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾ ਬੰਬਈ ਹਾਈ ਕੋਰਟ ਨੇ ਗਰਭ ਡੇਗਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਿਖਰਲੀ ਅਦਾਲਤ ਨੇ ਗਰਭਪਾਤ ਹੋਣ ’ਤੇ ਲੜਕੀ ਦੀ ਸੰਭਾਵੀ ਸਰੀਰਕ ਅਤੇ ਮਾਨਸਿਕ ਹਾਲਤ ਬਾਰੇ ਮੁੰਬਈ ਦੇ ਸਿਓਨ ਹਸਪਤਾਲ ਕੋਲੋਂ ਰਿਪੋਰਟ ਮੰਗੀ ਸੀ।
ਬੈਂਚ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਮੈਡੀਕਲ ਬੋਰਡ ਗਠਿਤ ਕਰ ਕੇ ਇਸ ਦੀ ਰਿਪੋਰਟ ਅਗਲੀ ਸੁਣਵਾਈ ਮੌਕੇ 22 ਅਪਰੈਲ ਨੂੰ ਅਦਾਲਤ ਮੂਹਰੇ ਪੇਸ਼ ਕਰਨ ਦੀ ਹਦਾਇਤ ਕੀਤੀ ਸੀ। ਇਸ ਮਾਮਲੇ ਵਿੱਚ ਵਧੀਕ ਸੌਲੀਸਿਟਰ ਜਨਰਲ ਐਸ਼ਵਰਿਆ ਭਾਟੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹਨ। ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਐੱਮਟੀਪੀ) ਐਕਟ ਅਧੀਨ ਵਿਆਹੁਤਾ ਔਰਤਾਂ ਤੋਂ ਇਲਾਵਾ ਜਬਰ-ਜਨਾਹ ਦੀਆਂ ਸ਼ਿਕਾਰ, ਅਤੇ ਹੋਰ ਕਮਜ਼ੋਰ ਵਰਗ ਜਿਵੇਂ ਕਿ ਦਿਵਿਆਂਗ ਤੇ ਨਾਬਾਲਗ ਸਣੇ ਵਿਸ਼ੇਸ਼ ਕੈਟਾਗਰੀਆਂ ਵਿੱਚ ਆਉਂਦੀਆਂ ਮਹਿਲਾਵਾਂ ਲਈ ਵੱਧ ਤੋਂ ਵੱਧ 24 ਹਫ਼ਤਿਆਂ ਦਾ ਗਰਭ ਡੇਗਣ ਦੀ ਮਿਆਦ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×