ਸੁਪਰੀਮ ਕੋਰਟ ਨੇ ਆਈਟੀ ਵਿਭਾਗ ਦੇ ਨੋਟਿਸਾਂ ਦੀ ਵੈਧਤਾ ਬਰਕਰਾਰ ਰੱਖੀ
06:55 AM Oct 05, 2024 IST
ਨਵੀਂ ਦਿੱਲੀ:
Advertisement
ਆਮਦਨ ਕਰ ਵਿਭਾਗ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਪੁਰਾਣੀਆਂ ਮੱਦਾਂ ਤਹਿਤ 1 ਅਪਰੈਲ 2021 ਮਗਰੋਂ ਮਾਲ ਵਿਭਾਗ ਵੱਲੋਂ ਜਾਰੀ ਕੀਤੇ ਗਏ 90 ਹਜ਼ਾਰ ਮੁੜ ਮੁਲਾਂਕਣ ਨੋਟਿਸਾਂ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਅੱਜ ਕਈ ਹਾਈ ਕੋਰਟਾਂ ਦੇ ਫ਼ੈਸਲੇ ਰੱਦ ਕਰ ਦਿੱਤੇ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਟੈਕਸੇਸ਼ਨ ਤੇ ਹੋਰ ਕਾਨੂੰਨ (ਕੁਝ ਮੱਦਾਂ ’ਚ ਛੋਟ ਤੇ ਸੋਧ) ਐਕਟ (ਟੋਲਾ) 2021 ਤਹਿਤ ਆਮਦਨ ਕਰ ਵਿਭਾਗ ਮੁੜ ਮੁਲਾਂਕਣ ਨੋਟਿਸ ਜਾਰੀ ਕਰਨ ਦੀ ਸਮਾਂ ਸੀਮਾ ਨਹੀਂ ਵਧਾਏਗਾ। -ਪੀਟੀਆਈ
Advertisement
Advertisement