ਸੁਪਰੀਮ ਕੋਰਟ ਵੱਲੋਂ ਯੂਟਿਊਬਰ ‘ਸਾਵੁੱਕੂ’ ਸ਼ੰਕਰ ਨੂੰ ਰਿਹਾਅ ਕਰਨ ਦੇ ਹੁਕਮ
06:10 PM Jul 18, 2024 IST
Advertisement
ਨਵੀਂ ਦਿੱਲੀ, 18 ਜੁਲਾਈ
ਸੁਪਰੀਮ ਕੋਰਟ ਨੇ ਅੱਜ ਯੂਟਿਊਬਰ ‘ਸਾਵੁੱਕੂ’ ਸ਼ੰਕਰ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ ਜਿਸ ਨੂੰ ਤਾਮਿਲਨਾਡੂ ਸਰਕਾਰ ਵੱਲੋਂ ਮਈ ਵਿੱਚ ਗੁੰਡਾ ਐਕਟ ਤਹਿਤ ਹਿਰਾਸਤ ’ਚ ਲਿਆ ਗਿਆ ਸੀ। ਇਸ ਸਮੇਂ ਕੋਇੰਬਟੂਰ ਦੀ ਕੇਂਦਰੀ ਜੇਲ੍ਹ ’ਚ ਬੰਦ ਸ਼ੰਕਰ ਨੂੰ ਅੰਤਰਿਮ ਰਾਹਤ ਦਿੰਦਿਆਂ ਜਸਟਿਸ ਸੁਧਾਂਸ਼ੂ ਧੂਲੀਆ ਤੇ ਜਸਟਿਸ ਅਹਿਸਾਨੂੱਦੀਨ ਅਮਾਨੁੱਲ੍ਹਾ ਨੇ ਕਿਹਾ ਕਿ ਉਹ ਮਾਮਲੇ ’ਤੇ ਮੈਰਿਟ ਦੇ ਆਧਾਰ ’ਤੇ ਫ਼ੈਸਲਾ ਨਹੀਂ ਕਰਨਗੇ ਕਿਉਂਕਿ ਮਦਰਾਸ ਹਾਈ ਕੋਰਟ ਇਸ ਮਾਮਲੇ ’ਤੇ ਵਿਚਾਰ ਕਰ ਰਿਹਾ ਹੈ। ਬੈਂਚ ਨੇ ਸਬੰਧਤ ਧਿਰਾਂ ਵੱਲੋਂ ਹਾਜ਼ਰ ਵਕੀਲਾਂ ਦੀ ਇਹ ਦਲੀਲ ਦਰਜ ਕੀਤੀ ਕਿ ਉਹ ਮਾਮਲੇ ਦੀ ਸੁਣਵਾਈ ’ਚ ਤੇਜ਼ੀ ਲਿਆਉਣ ਲਈ ਸੋਮਵਾਰ ਜਾਂ ਮੰਗਲਵਾਰ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਜਾਂ ਢੁੱਕਵੇਂ ਬੈਂਚ ਸਾਹਮਣੇ ਮਾਮਲਾ ਉਠਾਉਣਗੇ। -ਪੀਟੀਆਈ