ਸੁਪਰੀਮ ਕੋਰਟ ਵੱਲੋਂ ਕੋਵਿਡ-19 ਟੀਕੇ ਸਬੰਧਤ ਜਨਹਿੱਤ ਪਟੀਸ਼ਨ ਖਾਰਜ
12:06 PM Oct 14, 2024 IST
Advertisement
ਨਵੀਂ ਦਿੱਲੀ, 14 ਅਕਤੂਬਰ
Advertisement
PIL alleging COVID-19 vaccines: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਕੋਵਿਡ-19 ਵੈਕਸੀਨ ਦੇ ਕਾਰਨ ਖੂਨ ਦੇ ਜੰਮਣ ਵਰਗੇ ਮਾੜੇ ਪ੍ਰਭਾਵਾਂ ਦਾ ਦੋਸ਼ ਲਗਾਇਆ ਗਿਆ ਸੀ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਜਨਹਿੱਤ ਪਟੀਸ਼ਨ ਸਿਰਫ਼ ਸਨਸਨੀ ਪੈਦਾ ਕਰਨ ਲਈ ਦਾਇਰ ਕੀਤੀ ਗਈ ਸੀ। ਬੈਂਚ ਨੇ ਕਿਹਾ "ਕਲਾਸ ਐਕਸ਼ਨ ਸੂਟ ਦਾਇਰ ਕਰੋ! ਇਸਦਾ ਕੀ ਫਾਇਦਾ ਹੈ? ਕਿਰਪਾ ਕਰਕੇ ਇਹ ਵੀ ਸਮਝੋ ਕਿ ਜੇਕਰ ਤੁਸੀਂ ਟੀਕਾ ਨਹੀਂ ਲਗਵਾਇਆ ਤਾਂ ਇਸਦਾ ਕੀ ਮਾੜਾ ਪ੍ਰਭਾਵ ਹੋਵੇਗਾ। ਅਸੀਂ ਇਸ ਨੂੰ ਵਧਾਉਣਾ ਨਹੀਂ ਚਾਹੁੰਦੇ, ਇਹ ਸਿਰਫ ਸਨਸਨੀ ਪੈਦਾ ਕਰਨ ਲਈ ਹੈ।" ਇਹ ਪਟੀਸ਼ਨ ਪ੍ਰਿਆ ਮਿਸ਼ਰਾ ਅਤੇ ਹੋਰ ਪਟੀਸ਼ਨਕਰਤਾਵਾਂ ਵੱਲੋਂ ਦਾਇਰ ਕੀਤੀ ਗਈ ਸੀ। -ਪੀਟੀਆਈ
Advertisement
Advertisement