For the best experience, open
https://m.punjabitribuneonline.com
on your mobile browser.
Advertisement

ਪਾੜ੍ਹਿਆਂ ਨੇ ਕਵਿਤਾ ਉਚਾਰਨ ਮੁਕਾਬਲੇ ’ਚ ਦਿਖਾਏ ਹੁਨਰ

12:31 PM May 06, 2024 IST
ਪਾੜ੍ਹਿਆਂ ਨੇ ਕਵਿਤਾ ਉਚਾਰਨ ਮੁਕਾਬਲੇ ’ਚ ਦਿਖਾਏ ਹੁਨਰ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਮਈ
ਵਿਸ਼ਵਾਸ ਪਬਲਿਕ ਸਕੂਲ ਵਿਚ ਪਰਮ ਸ਼ਰਧਾ ਦੇਵ ਸੁਆਮੀ ਵਿਸ਼ਵਾਸ ਦੀ ਯਾਦ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿਚਾਲੇ ਹਿੰਦੀ ਤੇ ਪੰਜਾਬੀ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਰੀਬ 13 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਜੱਜਾਂ ਦੀ ਭੂਮਿਕਾ ਸ਼ਾਇਰ ਕੁਲਵੰਤ ਸਿੰਘ ਚਾਵਲਾ ਰਫੀਕ, ਸਤਿੰਦਰਪਾਲ ਸਿੰਘ ਤੇ ਭਾਵਨਾ ਨੇ ਨਿਭਾਈ। ਜੂਨੀਅਰ ਵਰਗ ਦੇ ਹਿੰਦੀ ਕਵਿਤਾ ਮੁਕਾਬਲੇ ’ਚ ਵਿਸ਼ਵਾਸ ਪਬਲਿਕ ਸਕੂਲ ਦੇ ਰਿਜਵਾਨ ਨੇ ਪਹਿਲਾ, ਐੱਸਜੀਐੱਨਪੀ ਸਕੂਲ ਦੀ ਸਮਰਪ੍ਰੀਤ ਨੇ ਦੂਜਾ ਤੇ ਰਾਮ ਪ੍ਰਸਾਦ ਡੀਏਵੀ ਸਕੂਲ ਦੀ ਈਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ।
ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਦੀ ਤਨਿਸ਼ਾ ਨੇ ਵਿਸ਼ੇਸ਼ ਪੁਰਸਕਾਰ ਹਾਸਲ ਕੀਤਾ। ਜੂਨੀਅਰ ਵਰਗ ਦੇ ਪੰਜਾਬੀ ਕਵਿਤਾ ਮੁਕਾਬਲੇ ’ਚ ਐੱਸਜੀਐੱਨਪੀ ਸਕੂਲ ਦੀ ਹਰਸ਼ਿਤਾ ਨੇ ਪਹਿਲਾ, ਰਾਮ ਪ੍ਰਸਾਦ ਡੀਏਵੀ ਦੇ ਹਰਮਿਲਾਪ ਸਿੰਘ ਨੇ ਦੂਜਾ ਤੇ ਵਿਸ਼ਵਾਸ ਪਬਲਿਕ ਸਕੂਲ ਦੇ ਹਿੰਤਾਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਡਿਵਾਈਨ ਪਬਲਿਕ ਸਕੂਲ ਦੇ ਗੁਰਨੂਰ ਨੇ ਸਾਤਵਨਾ ਪੁਰਸਕਾਰ ਹਾਸਲ ਕੀਤਾ। ਸੀਨੀਅਰ ਵਰਗ ਵਿਚ ਹਿੰਦੀ ਕਵਿਤਾ ’ਚ ਵਿਸ਼ਵਾਸ ਪਬਲਿਕ ਸਕੂਲ ਦੀ ਹਰਸ਼ਪ੍ਰੀਤ ਕੌਰ ਨੇ ਪਹਿਲਾ, ਲਾਰਡ ਕ੍ਰਿਸ਼ਨਾ ਸਕੂਲ ਦੀ ਚਾਹਤ ਨੇ ਦੂਜਾ, ਅਲਪਾਈਨ ਪਬਲਿਕ ਸਕੂਲ ਦੀ ਸਮਰਿੱਧੀ ਨੇ ਤੀਜਾ ਤੇ ਐੱਸਜੀਐੱਨਪੀ ਸਕੂਲ ਦੀ ਹਰਸ਼ਿਤਾ ਨੇ ਸਾਤਵਨਾ ਪੁਰਸਕਾਰ ਹਾਸਲ ਕੀਤਾ। ਸੀਨੀਅਰ ਵਰਗ ਦੇ ਪੰਜਾਬੀ ਕਵਿਤਾ ਮੁਕਾਬਲੇ ’ਚ ਵਿਸ਼ਵਾਸ ਪਬਲਿਕ ਸਕੂਲ ਦੀ ਰਸ਼ਮਪ੍ਰੀਤ ਕੌਰ ਨੇ ਪਹਿਲਾ, ਐੱਸਜੀਐੱਨਪੀ ਦੀ ਨਵਨੀਤ ਕੌਰ ਨੇ ਦੂਜਾ, ਲਾਰਡ ਕ੍ਰਿਸ਼ਨ ਪਬਲਿਕ ਸਕੂਲ ਦੀ ਸਪਰਸ਼ਦੀਪ ਕੌਰ ਨੇ ਤੀਜਾ ਤੇ ਅਲਪਾਈਨ ਪਬਲਿਕ ਸਕੂਲ ਦੇ ਪ੍ਰਭਨੂਰ ਨੇ ਸਾਤਵਨਾ ਪੁਰਸਕਾਰ ਹਾਸਲ ਕੀਤਾ। ਸਕੂਲ ਦੀ ਪ੍ਰਿੰਸੀਪਲ ਸਨੇਹ ਰਾਜ ਪਾਲ ਨੇ ਜੇਤੂ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਸਨੇਹ ਰਾਜ ਨੇ ਵਿਦਿਆਰਤੀਆਂ ਨੂੰ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਜੱਜ ਦੀ ਭੂਮਿਕਾ ਨਿਭਾ ਰਹੇ ਕੁਲਵੰਤ ਚਾਵਲਾ ਰਫੀਕ ਤੇ ਸਤਿੰਦਰਪਾਲ ਨੇ ਵਿਦਿਆਰਥੀਆਂ ਨੂੰ ਕਵਿਤਾ ਪੜ੍ਹਨ ਦੇ ਵਿਸ਼ੇ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਕਵਿਤਾ ਪਾਠਨ ਨੂੰ ਕਿਵੇਂ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ ਇਸ ਬਾਰੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×