ਥਾਪਰ ਕਾਲਜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
07:57 AM Jul 07, 2024 IST
ਪਟਿਆਲਾ (ਪੱਤਰ ਪ੍ਰੇਰਕ):ਡਿਪਲੋਮਾ ਪ੍ਰੀਖਿਆ 2023 ਦੇ ਨਤੀਜਿਆਂ ਵਿੱਚ ਥਾਪਰ ਬਹੁਤਕਨੀਕੀ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ। ਸਭ ਤੋਂ ਅੱਗੇ ਮੀਤਇੰਦਰ ਸਿੰਘ ਗਿੱਲ (ਆਰਕੀਟੈਕਚਰ ਅਸਿਸਟੈਂਟਸ਼ਿਪ ), ਦੀਕਸ਼ਾ ਅਗਰਵਾਲ (ਕੰਪਿਊਟਰ ਸਾਇੰਸ ਇੰਜੀ.), ਪਰਮੀਤ ਸਿੰਘ (ਮਕੈਨੀਕਲ ਇੰਜੀ.), ਗੌਰਵ ਕੁਮਾਰ (ਇਲੈਕਟ੍ਰੀਕਲ ਇੰਜੀ.) ਨੇ ਆਪੋ-ਆਪਣੀ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਆਸਿਮਾ ਨੇ ਆਰਕੀਟੈਕਚਰ ਅਸਿਸਟੈਂਟਸ਼ਿਪ ਦੇ ਡਿਪਲੋਮਾ ਕੋਰਸ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਜਦਕਿ ਤੀਜੇ ਸਥਾਨ ’ਤੇ ਕੰਪਿਊਟਰ ਸਾਇੰਸ ਇੰਜੀ. ਦੀ ਕਿਰਨਪ੍ਰੀਤ ਕੌਰ ਸੇਖੋਂ ਰਹੀ।
Advertisement
Advertisement