ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੇਂਡੂ ਮਜ਼ਦੂਰ ਯੂਨੀਅਨ ਦੇ ਸੰਘਰਸ਼ ਨੂੰ ਬੂਰ ਪਿਆ

06:37 AM Jul 17, 2024 IST
ਥਾਣੇ ਦਾ ਘਿਰਾਓ ਕਰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਤੇ ਪਿੰਡ ਵਾਸੀ।

ਹਤਿੰਦਰ ਮਹਿਤਾ
ਜਲੰਧਰ, 16 ਜੁਲਾਈ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਰੋਹਤਕ ਟੈਲੀਕਾਮ ਕੰਪਨੀ ਦੇ ਨੁਮਾਇੰਦਿਆਂ ਦਾ ਥਾਣਾ ਬਿਲਗਾ ਵਿੱਚ ਕਈ ਘੰਟੇ ਘਿਰਾਓ ਕੀਤਾ ਗਿਆ। ਇਸ ਦੇ ਚੱਲਦਿਆਂ ਟੈਲੀਕਾਮ ਕੰਪਨੀ ਨੂੰ ਆਪਣੇ ਮ੍ਰਿਤਕ ਮਜ਼ਦੂਰ ਸੈਮੂਅਲ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਮਜਬੂਰ ਹੋਣਾ ਪਿਆ।
ਜ਼ਿਕਰਯੋਗ ਹੈ ਕਿ ਰੋਹਤਕ ਟੈਲੀਕਾਮ ਕੰਪਨੀ ਅਧੀਨ ਇਲਾਕੇ ਅੰਦਰ ਬਤੌਰ ਮਜ਼ਦੂਰ ਸੈਮੂਅਲ ਪੁੱਤਰ ਹਰਜਿੰਦਰ ਵਾਸੀ ਉਮਰਪੁਰ ਕਲਾਂ ਕੰਮ ਕਰਦਾ ਸੀ। ਉਸ ਨੂੰ 13 ਜੁਲਾਈ ਨੂੰ ਨੈੱਟ ਸੇਵਾਵਾਂ ਵਿੱਚ ਆਈ ਸਮੱਸਿਆ ਨੂੰ ਦੂਰ ਕਰਨ ਲਈ ਕਿਹਾ ਗਿਆ। ਇਸ ’ਤੇ ਸੈਮੂਅਲ ਪਿੰਡ ਬਿਲਗਾ ਪੱਤੀ ਮਹਿਣਾ ਵਿੱਚ ਸੀਵਰੇਜ ਲਈ ਖੁਦਾਈ ਕੀਤੇ ਗਏ ਖੱਡੇ ਵਿੱਚ ਉੱਤਰ ਕੇ ਕੰਮ ਕਰਨ ਲੱਗਾ ਤਾਂ ਮਿੱਟੀ ਦੀਆਂ ਢਿੱਗਾਂ ਉਸ ਉਪਰ ਡਿੱਗ ਗਈਆਂ ਅਤੇ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਟੈਲੀਕਾਮ ਕੰਪਨੀ ਦੇ ਨੁਮਾਇੰਦਿਆਂ ਜਾਂ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਉਸ ਦੀ ਸਾਰ ਨਹੀਂ ਲਈ। ਇਸ ਦੇ ਵਿਰੋਧ ਵਿੱਚ ਮਜ਼ਦੂਰ ਜਥੇਬੰਦੀ ਨੇ ਇਨਸਾਫ਼ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ। ਅੱਜ ਮੰਗਾਂ ਦੇ ਨਿਪਟਾਰੇ ਲਈ ਕੰਪਨੀ ਪ੍ਰਬੰਧਕਾਂ ਨੇ ਪਰਿਵਾਰ ਅਤੇ ਜਥੇਬੰਦੀ ਦੇ ਆਗੂਆਂ ਨਾਲ ਥਾਣਾ ਬਿਲਗਾ ਵਿੱਚ ਗੱਲਬਾਤ ਕੀਤੀ ਪ੍ਰੰਤੂ ਕੰਪਨੀ ਦੇ ਮਾਲਕਾਂ ਅਤੇ ਨੁਮਾਇੰਦਿਆਂ ਵੱਲੋਂ ਟਾਲਮਟੋਲ ਕੀਤੀ ਗਈ ਤਾਂ ਮਜਬੂਰਨ ਉਨ੍ਹਾਂ ਦਾ ਘਿਰਾਓ ਕਰਕੇ ਥਾਣੇ ਅੱਗੇ ਧਰਨਾ ਦਿੱਤਾ ਗਿਆ। ਮਜਬੂਰਨ ਉਨ੍ਹਾਂ ਨੂੰ 11 ਲੱਖ ਦਾ ਚੈੱਕ ਇਕ ਲੱਖ ਨਗਦ ਰਾਸ਼ੀ ਦਾ ਪੀੜਤ ਪਰਿਵਾਰ ਨੂੰ ਦੇਣੀ ਪਈ। ਲਿਖਤੀ ਤੌਰ ’ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣਾ ਮੰਨਣਾ ਪਿਆ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਪ੍ਰੈੱਸ ਸਕੱਤਰ ਕਸ਼ਮੀਰ ਘੁੱਗਸ਼ੋਰ ,ਜ਼ਿਲਾ ਪ੍ਰਧਾਨ ਹੰਸ ਰਾਜ ਪੱਬਵਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਚੰਨਣ ਸਿੰਘ ਬੁੱਟਰ, ਸੁਰਜੀਤ ਸਮਰਾ, ਦਵਿੰਦਰ ਬਸਰਾ,ਹਰਦੀਪ ਉੱਪਲ, ਕਸ਼ਮੀਰ ਸਿੰਘ ਉਮਰਪੁਰੀ, ਲਵਪ੍ਰੀਤ ਉਮਰਪੁਰ ਕਰਨੈਲ ਸਿੰਘ ਬਾਲੂ ਆਦਿ ਹਾਜ਼ਰ ਸਨ।

Advertisement

Advertisement
Advertisement