ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਸ ਫੈਕਟਰੀ ਲਾਉਣ ਖ਼ਿਲਾਫ਼ ਸੰਘਰਸ਼ ਛੇ ਮਹੀਨਿਆਂ ਤੋਂ ਜਾਰੀ

10:31 AM Sep 30, 2024 IST
ਭੂੰਦੜੀ ਪੱਕੇ ਮੋਰਚੇ ’ਚ ਇਕੱਤਰਤਾ ਨੂੰ ਸੰਬੋਧਨ ਕਰਦਾ ਹੋਇਆ ਇੱਕ ਆਗੂ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਸਤੰਬਰ
ਗੈਸ ਫੈਕਟਰੀਆਂ ਖ਼ਿਲਾਫ਼ ਜਗਰਾਉਂ ਇਲਾਕੇ ਦੇ ਦੋ ਪਿੰਡਾਂ ਅਖਾੜਾ ਅਤੇ ਭੂੰਦੜੀ ਵਿੱਚ ਪੱਕੇ ਮੋਰਚੇ ਜਾਰੀ ਹਨ ਅਤੇ ਅੱਜ ਐਤਵਾਰ ਨੂੰ ਆਗੂਆਂ ਨੇ ਇਕੱਤਰਤਾ ਨੂੰ ਸੰਬੋਧਨ ਕੀਤਾ। ਪਿੰਡ ਭੂੰਦੜੀ ਵਿੱਚ ਲੱਗੇ ਮੋਰਚੇ ਦੇ ਲਗਪਗ ਛੇ ਮਹੀਨੇ ਪੂਰੇ ਹੋ ਗਏ ਹਨ। ਇਸ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾਈ ਆਗੂਆਂ ਤੋਂ ਇਲਾਵਾ ਬੀਕੇਯੂ (ਡਕੌਂਦਾ), ਪੇਂਡੂ ਮਜ਼ਦੂਰ ਯੂਨੀਅਨ ਸਮੇਤ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਤੇ ਹੋਰਨਾਂ ਨੇ ਕਿਹਾ ਕਿ ਇਕ ਸਰਾਸਰ ਸਰਕਾਰ ਦਾ ਜਬਰ ਹੈ। ਸਰਕਾਰਾਂ ਲੋਕਾਂ ਦੀ ਚੁਣੀ ਹੋਈ ਅਤੇ ਲੋਕਾਂ ਲਈ ਕੰਮ ਕਰਨ ਲਈ ਹੁੰਦੀਆਂ ਹਨ। ਜਦੋਂ ਲੋਕ ਇਨ੍ਹਾਂ ਬਾਇਓ ਗੈਸ ਫੈਕਟਰੀਆਂ ਦਾ ਡੱਟਵਾਂ ਵਿਰੋਧ ਕਰ ਰਹੇ ਹਨ ਤਾਂ ਸਰਕਾਰ ਦਾ ਇਸ ਗੱਲ ’ਤੇ ਅੜਨਾ ਨਹੀਂ ਬਣਦਾ।
ਆਗੂਆਂ ਨੇ ਕਿਹਾ ਕਿ ਪਿਛਲੇ ਛੇ ਮਹੀਨਆਂ ਤੋਂ ਲੋਕ ਇਸ ਫੈਕਟਰੀ ਦੇ ਖ਼ਿਲਾਫ਼ ਮੋਰਚਾ ਖੋਲ੍ਹ ਕੇ ਬੈਠੇ ਹਨ, ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਹਾਲੇ ਤੱਕ ਇਸ ਸਬੰਧ ਵਿੱਚ ਕੋਈ ਚਾਰਾਜ਼ੋਈ ਨਹੀਂ ਆਰੰਭੀ ਹੈ। ਇਸ ਦੌਰਾਨ ਸੰਘਰਸ਼ ਤਾਲਮੇਲ ਕਮੇਟੀ ਦੀ ਸਰਕਾਰ ਨਾਲ ਕਈ ਗੇੜ ਦੀ ਮੀਟਿੰਗ ਹੋਈ ਹੈ, ਜੋ ਹਾਲੇ ਕਿਸੇ ਤਣ-ਪੱਤਣ ਨਹੀਂ ਲੱਗੀ। ਪਰ ਇਸੇ ਦੌਰਾਨ ਸਰਕਾਰ ਡੰਡੇ ਦੇ ਜ਼ੋਰ ਨਾਲ ਇਸ ਧਰਨੇ ਨੂੰ ਚੁੱਕਵਾਉਣ ਅਤੇ ਫੈਕਟਰੀਆਂ ਚਲਾਉਣ ਦੀ ਕੋਸ਼ਿਸ਼ ’ਚ ਹੈ।
ਇਸ ਮੌਕੇ ਅਮਰੀਕ ਸਿੰਘ ਰਾਮਾ ਪਰਵਾਰ ਸਿੰਘ ਗਾਲਿਬ, ਸੁਖਦੇਵ ਭੂੰਦੜੀ, ਤੇਜਿੰਦਰ ਸਿੰਘ ਤੇਜਾ, ਕੋਮਲਜੀਤ ਸਿੰਘ, ਗੁਰਮੇਲ ਸਿੰਘ ਖੰਗੂੜਾ, ਮਲਕੀਤ ਸਿੰਘ ਚੀਮਨਾ, ਕੁਲਦੀਪ ਸਿੰਘ ਸ਼ੇਰਪੁਰ, ਹਰਬੰਸ ਸਿੰਘ, ਸਤਵੰਤ ਸਿੰਘ ਸਿਵੀਆ, ਜਸਵੀਰ ਸਿੰਘ ਸੀਰਾ ਆਦਿ ਨੇ ਕਿਹਾ ਕਿ ਸਰਕਾਰ ਤੇ ਅਧਿਕਾਰੀ ਮੀਟਿੰਗਾਂ ’ਚ ਸਹਿਮਤੀ ਪ੍ਰਗਟਾ ਕੇ ਮੁਨਕਰ ਹੋ ਰਹੇ ਹਨ। ਪ੍ਰਸ਼ਾਸਨ ਦਬਾਅ ਪਾ ਕੇ ਧਰਨਾ ਚੁਕਾਉਣਾ ਚਾਹੁੰਦਾ ਹੈ ਪਰ ਲੋਕ ਨਸਲਾਂ ਤੇ ਫ਼ਸਲਾਂ ਦੇ ਮੁੱਦੇ ’ਤੇ ਪਿਛਾਂਹ ਹਟਣ ਨੂੰ ਤਿਆਰ ਨਹੀਂ। ਬੀਬੀ ਸੁਰਿੰਦਰ ਕੌਰ ਤੇ ਹਰਜਿੰਦਰ ਕੌਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਮਜ਼ਦੂਰ ਆਗੂ ਸੁਖਦੇਵ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ’ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮਾਹਰਾਂ ਤੋਂ ਫੈਕਟਰੀਆਂ ਦੇ ਫਾਇਦੇ ਗਿਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਮਾਮਲੇ ’ਚ ਝੂਠ ਸੱਚ ਦਾ ਨਿਤਾਰਾ ਕਰਨ ਲਈ ਉਨ੍ਹਾਂ ਸੰਘਰਸ਼ ਦੇ ਮੋਰਿਚਆਂ ’ਚ ਮੀਟਿੰਗ ਦੀ ਵੀਡੀਓਗ੍ਰਾਫੀ ਦਿਖਾਉਣ ਦੀ ਗੱਲ ਆਖੀ। ਧਰਨੇ ਦੌਰਾਨ ਰਾਮ ਸਿੰਘ ਹਠੂਰ, ਮੇਵਾ ਸਿੰਘ ਅਨਜਾਣ ਤੇ ਰੋਹਿਤ ਨੇ ਲੋਕ ਪੱਖੀ ਗੀਤ ਗਾਏ। ਇਸ ਮੌਕੇ ਜਗਮੋਹਨ ਸਿੰਘ ਗਿੱਲ, ਰਛਪਾਲ ਸਿੰਘ ਤੂਰ, ਬਲਦੇਵ ਸਿੰਘ ਲਤਾਲਾ, ਹਰਪ੍ਰੀਤ ਸਿੰਘ ਹੈਪੀ, ਦਲਜੀਤ ਸਿੰਘ ਬਿੱਟੂ, ਸਤਵੰਤ ਸਿੰਘ ਬੂਰਾ, ਗੁਰਦੀਪ ਸਿੰਘ ਸੰਧੂ, ਬਲਜੀਤ ਸਿੰਘ ਬੀਤਾ ਤੇ ਜਗਤਾਰ ਸਿੰਘ ਮਾੜਾ ਹਾਜ਼ਰ ਸਨ।

Advertisement

Advertisement