ਵਾਰਡ ਅਟੈਂਡੈਂਟ ਦੀ ਬਹਾਲੀ ਲਈ ਧਰਨਾ ਜਾਰੀ
09:43 AM Jul 18, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 17 ਜੁਲਾਈ
ਬਠਿੰਡਾ ਦੇ ਸ਼ਹੀਦ ਮਨੀ ਸਿੰਘ ਹਸਪਤਾਲ ਦੇ ਵਾਰਡ ਅਟੈਂਡੈਂਟ ਰਾਜ ਸਿੰਘ ਦੀ ਬਹਾਲੀ ਲਈ ਸਿਹਤ ਕਾਮਿਆਂ ਵੱਲੋਂ ਦਫਤਰ ਸਿਵਲ ਸਰਜਨ ਵਿੱਚ ਅੱਜ ਅੱਠਵੇਂ ਦਿਨ ਵੀ ਧਰਨਾ ਜਾਰੀ ਰਿਹਾ। ਮੁਜ਼ਾਹਰਾਕਾਰੀਆਂ ਨੇ ਆਖਿਆ ਕਿ ਜਦੋਂ ਤਕ ਗ੍ਰਿਫ਼ਤਾਰ ਕੀਤੇ ਸਾਥੀ ਦੀ ਬਹਾਲੀ ਨਹੀਂ ਹੋ ਜਾਂਦੀ ਉਹ ਉਦੋਂ ਤੱਕ ਧਰਨੇ ’ਤੇ ਡਟੇ ਰਹਿਣਗੇ। ਇਸ ਮੌਕੇ ਦਰਜਾ ਚਾਰ ਯੂਨੀਅਨ ਬਠਿੰਡਾ ਦੇ ਹੱਕ ਵਿੱਚ ਸਮੂਹ ਸਿਹਤ ਮੁਲਾਜ਼ਮ ਜੱਥੇਬੰਦੀਆ ਵੱਲੋਂ ਰਾਜ ਸਿੰਘ ਵਾਰਡ ਅਟੈਂਡੈਂਟ ਨੂੰ ਰਿਹਾਅ ਕਰਨ ਦਾ ਨਾਅਰਾ ਦਿੱਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਾਕਮ ਸਿੰਘ, ਅਮਿਤ ਕੁਮਾਰ, ਜਸਕਰਨ ਸਿੰਘ ਤੇ ਹੋਰ ਹਾਜ਼ਰ ਸਨ। ਆਗੂਆਂ ਨੇ ਆਖਿਆ ਕਿ ਸਰਕਾਰ ਅਟੈਂਡੈਂਟ ਦੀਆਂ ਸੇਵਾਵਾਂ ਮੁੜ ਬਹਾਲ ਕਰੇ।
Advertisement
Advertisement
Advertisement