ਸ਼ੇਅਰ ਬਾਜ਼ਾਰ ਲਗਾਤਾਰ ਪੰਜਵੇਂ ਦਿਨ ਡਿੱਗਿਆ
06:04 AM Dec 21, 2024 IST
ਮੁੰਬਈ:
Advertisement
ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰੀ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਵੀ ਨਿਘਾਰ ਦਾ ਸਿਲਸਿਲਾ ਲਗਾਤਾਰ ਪੰਜਵੇਂ ਦਿਨ ਅੱਜ ਵੀ ਜਾਰੀ ਰਿਹਾ। ਸੈਂਸੈਕਸ ਅਤੇ ਨਿਫਟੀ ਕਰੀਬ 1.5 ਫੀਸਦ ਤੱਕ ਡਿੱਗੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ 1176.46 ਅੰਕ ਮਤਲਬ 1.49 ਫੀਸਦ ਡਿੱਗ ਕੇ 78,041.59 ’ਤੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਦਾ ਸੂਚਕਅੰਕ ਨਿਫਟੀ 364.20 ਅੰਕ ਮਤਲਬ 1.52 ਫੀਸਦ ਡਿੱਗ ਕੇ 23,587.50 ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਪੰਜ ਦਿਨਾਂ ਤੋਂ ਜਾਰੀ ਨਿਘਾਰ ਵਿਚਾਲੇ ਨਿਵੇਸ਼ਕਾਂ ਦੇ 18.43 ਲੱਖ ਕਰੋੜ ਰੁਪਏ ਤੋਂ ਵੱਧ ਡੁੱਬ ਗਏ ਹਨ। -ਪੀਟੀਆਈ
Advertisement
Advertisement