ਸ਼ੇਅਰ ਬਾਜ਼ਾਰ ਪਹਿਲੀ ਵਾਰ 80,000 ਦੇ ਪਾਰ
06:30 AM Jul 04, 2024 IST
ਮੁੰਬਈ:
Advertisement
ਆਲਮੀ ਬਾਜ਼ਾਰ ਵਿਚ ਮਜ਼ਬੂਤ ਰੁਝਾਨਾਂ ਅਤੇ ਬੈਂਕਿੰਗ ਤੇ ਐੱਮਐੱਫਸੀਜੀ ਸ਼ੇਅਰਾਂ ਦੀ ਖਰੀਦ ਵਧਣ ਨਾਲ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਅੱਜ ਪਹਿਲੀ ਵਾਰ ਇਤਿਹਾਸਕ ਅੰਕੜੇ 80,000 ਦੇ ਪੱਧਰ ਨੂੰ ਪਾਰ ਕਰ ਗਿਆ ਜਦੋਂਕਿ ਨਿਫਟੀ ਵੀ 162 ਤੋਂ ਵੱਧ ਨੁਕਤਿਆਂ ਦੇ ਉਭਾਰ ਨਾਲ ਨਵੀਂ ਬੁਲੰਦੀ ’ਤੇ ਬੰਦ ਹੋਇਆ। ਤੀਹ ਸ਼ੇਅਰਾਂ ਵਾਲਾ ਸੈਂਸੈਕਸ ਅੱਜ ਦਿਨ ਦੇ ਕਾਰੋਬਾਰ ਦੌਰਾਨ ਇਕ ਵਾਰ 632.85 ਨੁਕਤਿਆਂ ਦੇ ਉਭਾਰ ਨਾਲ 80,074.30 ਦੇ ਪੱਧਰ ਨੂੰ ਪੁੱਜਾ, ਪਰ ਮਗਰੋਂ 79,986.80 ਦੀ ਸਿਖਰ ’ਤੇ ਬੰਦ ਹੋਇਆ। ਉਧਰ ਨਿਫਟੀ ਵੀ 0.67 ਫੀਸਦ ਦੇ ਉਛਾਲ ਨਾਲ 24,286.50 ਦੀ ਨਵੀਂ ਸਿਖਰ ’ਤੇ ਬੰਦ ਹੋੋਇਆ। -ਪੀਟੀਆਈ
Advertisement
Advertisement