ਸ਼ੇਅਰ ਬਾਜ਼ਾਰ ਨਵੀਂ ਸਿਖ਼ਰ ’ਤੇ ਬੰਦ
07:55 AM Sep 27, 2024 IST
ਮੁੰਬਈ: ਸ਼ੇਅਰ ਬਾਜ਼ਾਰ ਵਿਚ ਅੱਜ ਲਗਾਤਾਰ 6ਵੇਂ ਦਿਨ ਤੇਜ਼ੀ ਦਾ ਦੌਰ ਜਾਰੀ ਰਿਹਾ। ਆਲਮੀ ਬਾਜ਼ਾਰ ਵਿਚ ਮੁਨਾਫ਼ੇ ਦਰਮਿਆਨ ਆਟੋ ਤੇ ਬੈਂਕਿੰਗ ਸ਼ੇਅਰਾਂ ਦੀ ਖਰੀਦ ਵਧਣ ਨਾਲ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 666 ਅੰਕਾਂ ਦੇ
ਵੱਡੇ ਉਛਾਲ ਨਾਲ 85,836.12 ਦੀ ਰਿਕਾਰਡ ਉਚਾਈ ’ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਇਕ ਵਾਰ 85,930.43 ਦੇ ਪੱਧਰ ਉੱਤੇ ਵੀ ਗਿਆ। ਉਧਰ ਐੱਨਐੱਸਈ ਦਾ ਨਿਫਟੀ 211.90 ਅੰਕਾਂ ਦੇ ਵਾਧੇ ਨਾਲ 26,216.05 ਦੇ ਰਿਕਾਰਡ ਪੱਧਰ ਨੂੰ ਪਹੁੰਚ ਗਿਆ। 30 ਕੰਪਨੀਆਂ ਦੇ ਸੈਂਸੈਕਸ ਪੈਕ ਵਿਚੋਂ ਮਾਰੂਤੀ, ਟਾਟਾ ਮੋਟਰਜ਼, ਬਜਾਜ ਫਿਨਸਰਵ, ਮਹਿੰਦਰਾ ਤੇ ਮਹਿੰਦਰਾ, ਟਾਟਾ ਸਟੀਲ, ਜੇਐੱਸਡਬਲਿਊ ਸਟੀਲ, ਅਲਟਰਾ ਟੈੱਕ ਸੀਮਿੰਟ, ਬਜਾਜ ਫਾਇਨਾਂਸ ਤੇ ਨੈੱਸਲੇ ਦੇ ਸ਼ੇਅਰਾਂ ਨੇ ਮੁਨਾਫੇ ਪੱਖੋਂ ਵੱਡੀ ਸ਼ੂਟ ਵੱਟੀ। -ਪੀਟੀਆਈ
Advertisement
Advertisement