ਇਮਰਾਨ ਖ਼ਾਨ ਦੇ ਕੇਸ ਦੀ ਜੇਲ੍ਹ ’ਚ ਸੁਣਵਾਈ ’ਤੇ ਰੋਕ 20 ਨਵੰਬਰ ਤੱਕ ਵਧਾਈ
07:39 AM Nov 17, 2023 IST
ਇਸਲਾਮਾਬਾਦ, 16 ਨਵੰਬਰ
ਪਾਕਿਸਤਾਨ ਦੀ ਇਸਲਾਮਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ ’ਚ ਸੁਣਵਾਈ ਖਿਲਾਫ਼ ਲੱਗੀ ਰੋਕ ਨੂੰ 20 ਨਵੰਬਰ ਤੱਕ ਵਧਾ ਦਿੱਤਾ ਹੈ। ਇਸਲਾਮਾਬਾਦ ਹਾਈ ਕੋਰਟ (ਆਈਐਚਸੀ) ਦੇ ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਅਤੇ ਜਸਟਿਸ ਸਮਾਨ ਰਫ਼ਤ ਇਮਤਿਆਜ਼ ਦੀ ਬੈਂਚ ਨੇ ਜੇਲ੍ਹ ’ਚ ਸੁਣਵਾਈ ਵਿਰੁੱਧ ਲੱਗੀ ਰੋਕ ਨੂੰ 71 ਸਾਲਾ ਖਾਨ ਦੀ ਅਪੀਲ ’ਤੇ ਵਧਾਇਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸੇ ਅਦਾਲਤ ਦੇ ਇਕਹਿਰੇ ਬੈਂਚ ਖਿਲਾਫ ਅਪੀਲ ਦਾਇਰ ਕੀਤੀ ਗਈ ਸੀ, ਜਿਸ ਨੇ ਪਿਛਲੇ ਮਹੀਨੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਖਾਨ ਦੇ ਮੁਕੱਦਮੇ ਨੂੰ ਬਰਕਰਾਰ ਰੱਖਿਆ ਸੀ। ਇਮਰਾਨ ਖਾਨ ਦਾ ਕਰੀਬੀ ਸਹਿਯੋਗੀ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ (67) ਵੀ ਇਸੇ ਜੇਲ੍ਹ ਵਿੱਚ ਕੈਦ ਹੈ। -ਪੀਟੀਆਈ
Advertisement
Advertisement