ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੇਜ਼ਰ ਵੈਲੀ ਪਾਰਕ ਦੀ ਹਾਲਤ ਖਸਤਾ

08:49 AM Oct 18, 2024 IST
ਲੇਜ਼ਰ ਵੈਲੀ ਪਾਰਕ ਵਿੱਚ ਘੁੰਮ ਰਹੇ ਪਸ਼ੂ।

ਪੱਤਰ ਪ੍ਰੇਰਕ
ਫਰੀਦਾਬਾਦ, 17 ਅਕਤੂਬਰ
ਹਰਿਆਣਾ ਸੈਰ ਸਪਾਟਾ ਵਿਭਾਗ ਵੱਲੋਂ ਸੂਰਜਕੁੰਡ ਫਰੀਦਾਬਾਦ ਰੋਡ ’ਤੇ ਬਣਾਏ ਲੇਜ਼ਰ ਵੈਲੀ ਪਾਰਕ ਦੀ ਹਾਲਤ ਕਾਫ਼ੀ ਖਸਤਾ ਹੈ ਤੇ ਇਸ ’ਚ ਹੁਣ ਲੋਕਾਂ ਦੀ ਥਾਂ ਆਵਾਰਾ ਪਸ਼ੂ ਦੇਖਣ ਨੂੰ ਮਿਲਦੇ ਹਨ। ਬਾਂਦਰਾਂ ਦੇ ਝੁੰਡ ਆਮ ਹੀ ਦੇਖੇ ਜਾ ਸਕਦੇ ਹਨ, ਜਿਨ੍ਹਾਂ ਤੋਂ ਡਰਦੇ ਲੋਕ ਪਾਰਕ ਵਿੱਚ ਆਉਣ ਤੋਂ ਕੰਨੀ ਕਤਰਾਉਂਦੇ ਹਨ। ਇਸ ਤੋਂ ਇਲਾਵਾ ਪਾਰਕ ਵਿਚਲੇ ਫੁਆਰੇ ਟੁੱਟ ਚੁੱਕੇ ਹਨ ਅਤੇ ਖਾਣ ਪੀਣ ਦਾ ਕੋਈ ਸਾਮਾਨ ਨਹੀਂ ਮਿਲਦਾ। ਆਥਣ ਵੇਲੇ ਇੱਥੇ ਗ਼ੈਰ ਸਮਾਜਿਕ ਲੋਕਾਂ ਦਾ ਜਮਾਵੜਾ ਹੋ ਜਾਂਦਾ ਹੈ। ਬਿਜਲੀ ਦੀ ਵਿਵਸਥਾ ਨਾ ਹੋਣ ਕਰਕੇ ਸ਼ਾਮ ਨੂੰ ਇੱਥੇ ਹਨੇਰਾ ਪਸਰ ਜਾਂਦਾ ਹੈ।
ਸੈਕਟਰ 46ਦੇ ਨੇੜੇ ਬਣਾਏ ਇਸ ਪਾਰਕ ਵਿੱਚ ਕਦੇ ਕਦਾਈਂ ਯੋਗ ਕਰਨ ਵਾਲੇ ਦੇਖੇ ਜਾਂਦੇ ਰਹੇ ਹਨ ਪਰ ਪਰਿਵਾਰਾਂ ਦੇ ਲੋਕ ਇੱਥੇ ਆਉਣ ਤੋਂ ਡਰਦੇ ਹਨ। ਸਥਾਨਕ ਲੋਕਾਂ ਨੇ ਪਾਰਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।

Advertisement

Advertisement