ਸਲਮਾਨ ਖ਼ਾਨ ਦੇ ਘਰ ’ਤੇ ਗੋਲੀਬਾਰੀ ਦੀ ਜਾਂਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਸ਼ੁਰੂ ਕੀਤੀ
12:33 PM Apr 15, 2024 IST
ਨਵੀਂ ਦਿੱਲੀ, 15 ਅਪਰੈਲ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੂਟਰਾਂ ਵਿੱਚੋਂ ਇੱਕ ਦੀ ਪਛਾਣ ਵਿਸ਼ਾਲ ਉਰਫ਼ ਰਾਹੁਲ ਵਜੋਂ ਹੋਈ ਹੈ, ਜੋ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਹਰਿਆਣਾ ਅਤੇ ਦਿੱਲੀ ਵਿੱਚ ਕਤਲ ਸਮੇਤ ਛੇ ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਸਪੈਸ਼ਲ ਸੈੱਲ ਦੇ ਸੂਤਰ ਨੇ ਕਿਹਾ,‘ਅਸੀਂ ਮੁਲਜ਼ਮਾਂ ਦੀ ਸੂਹ ਲਗਾ ਰਹੇ ਹਾਂ।’ ਵਿਸ਼ਾਲ ਹਾਲ ਹੀ 'ਚ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ 'ਤੇ ਰੋਹਤਕ 'ਚ ਸੱਟੇਬਾਜ਼ ਦੀ ਹੱਤਿਆ 'ਚ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਸਾਲ 29 ਫਰਵਰੀ ਨੂੰ ਰੋਹਤਕ ਵਿੱਚ ਸੜਕ ਕਿਨਾਰੇ ਰੈਸਟੋਰੈਂਟ ਵਿੱਚ ਹੋਏ ਕਤਲ ਵਿੱਚ ਵਿਸ਼ਾਲ ਦੀ ਸ਼ਮੂਲੀਅਤ ਸੀ। ਐਤਵਾਰ ਤੜਕੇ ਅਦਾਕਾਰ ਦੇ ਮੁੰਬਈ ਦੇ ਬਾਂਦਰਾ ਵੈਸਟ ਸਥਿਤ ਘਰ 'ਤੇ ਘੱਟੋ-ਘੱਟ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ ਗਈਆਂ। ਹੈਲਮੇਟ ਪਹਿਨੇ ਘੱਟੋ-ਘੱਟ ਦੋ ਅਣਪਛਾਤਿਆਂ ਨੇ ਇਹ ਹਮਲਾ ਕੀਤਾ।
Advertisement
Advertisement