For the best experience, open
https://m.punjabitribuneonline.com
on your mobile browser.
Advertisement

ਨੰਗਥਲਾ ਦੇ ਸਾਬਕਾ ਸਰਪੰਚ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ

08:20 PM Jun 29, 2023 IST
ਨੰਗਥਲਾ ਦੇ ਸਾਬਕਾ ਸਰਪੰਚ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ
Advertisement

ਪੱਤਰ ਪ੍ਰੇਰਕ

Advertisement

ਟੋਹਾਣਾ, 26 ਜੂਨ

ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚੱਲਦਿਆਂ ਪਿੰਡ ਨੰਗਥਲਾ ਦੇ ਸਾਬਕਾ ਸਰਪੰਚ ਸਤਪਾਲ ਨਾਗਰ ਉਰਫ਼ ਗੁਲੂ ਦੇ ਘਰ ਦਾਖਲ ਹੋ ਕੇ ਦੋ ਹਥਿਆਰਬੰਦ ਨੌਜਵਾਨਾਂ ਨੇ ਉਸ ਦੇ ਬੇਟੇ ਜੈਪ੍ਰਕਾਸ਼ ਉਰਫ਼ ਜੇਪੀ (26) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮਗਰੋਂ ਪਰਿਵਾਰ ਉਸ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਮਗਰੋਂ ਡੀਐੱਸਪੀ ਗੌਰਵ ਸ਼ਰਮਾ ਤੇ ਐੱਸਐੱਚਓ ਪ੍ਰਤਾਪ ਸਿੰਘ ਪੁਲੀਸ ਟੀਮਾਂ ਨਾਲ ਮੌਕੇ ‘ਤੇ ਪੁੱਜੇ। ਪੁਲੀਸ ਨੇ ਕਮਰੇ ‘ਚੋਂ ਕਾਰਤੂਸ ਦੇ ਚਾਰ ਖਾਲੀ ਖੋਲ ਬਰਾਮਦ ਕੀਤੇ ਹਨ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੇਪੀ ਦੇ ਪਿਤਾ ਸਤਪਾਲ ਨਾਗਰ ਦੀ ਸ਼ਿਕਾਇਤ ਦੇ ਆਧਾਰ ‘ਤੇ ਬਲਵੰਤ, ਅਸ਼ਵਨੀ, ਨਵੀਨ, ਕ੍ਰਿਸ਼ਨ, ਸੁਰੇਸ਼, ਵਿਨੋਦ ਸਮੇਤ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement
Tags :
Advertisement
Advertisement
×