ਫੌਜੀ ਨੇ ਪੈਸੇ ਦੇ ਕੇ ਕਰਵਾਇਆ ਸੀ ਪ੍ਰੇਮਿਕਾ ਦਾ ਕਤਲ
ਪੱਤਰ ਪ੍ਰੇਰਕ
ਰਤੀਆ, 18 ਜੁਲਾਈ
ਸ਼ਹਿਰ ਥਾਣਾ ਪੁਲੀਸ ਨੇ ਅਸਾਮ ਵਿਚ ਤਾਇਨਾਤ ਫੌਜੀ ਰਾਮਫਲ ਦੀ ਪ੍ਰੇਮਿਕਾ ਗੋਸ਼ਾ ਦੀ ਹੱਤਿਆ ਕਰਨ ਦੇ ਸਾਜਿਸ਼ਕਰਤਾ ਅਤੇ ਮਾਸਟਰਮਾਈਂਡ ਗੌਰੀ ਵਾਸੀ ਜਾਵਤਾ ਖੇੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮਲਜ਼ਮ ਨੇ ਗ੍ਰਿਫਤਾਰ ਹੋਣ ਮਗਰੋਂ ਵੱਡਾ ਖੁਲਾਸਾ ਕੀਤਾ ਹੈ। ਗੋਸ਼ਾ ਦੇ ਕਥਿਤ ਪ੍ਰੇਮੀ ਫੌਜੀ ਰਾਮਪਾਲ ਨੇ ਆਪਣੇ ਹੀ ਪਿੰਡ ਦੇ ਗੌਰੀ ਨਾਲ ਪ੍ਰੇਮਿਕਾ ਨੂੰ ਰਸਤੇ ਤੋਂ ਹਟਾਉਣ ਲਈ ਕਰੀਬ ਢਾਈ ਲੱਖ ਰੁਪਏ ਵਿਚ ਸੌਦਾ ਤੈਅ ਕੀਤਾ ਸੀ ਅਤੇ ਪੇਸ਼ਗੀ ਵਜੋਂ 20 ਹਜ਼ਾਰ ਰੁਪਏ ਐਡਵਾਂਸ ਦਿੱਤੇ ਸੀ। ਮਗਰੋਂ ਗੋਸ਼ਾ ਦੀ ਹੱਤਿਆ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਤੋਂ ਬਾਅਦ ਮਾਸਟਰਮਾਈਡ ਦੇ ਰਿਸ਼ਤੇਦਾਰ ਨੂੰ ਹੀ ਪੂਰੀ ਰਾਸ਼ੀ ਦਿੱਤੀ ਗਈ ਸੀ। ਅੱਜ ਸਾਰੇ ਮੁਲਜ਼ਮਾਂ ਨੂੰ ਅਦਾਲਤ ਨੇ ਹਿਸਾਰ ਜੇਲ੍ਹ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੀ 15 ਫਰਵਰੀ ਨੂੰ ਸ਼ਹਿਰ ਦੀ ਘੱਗਰ ਨਦੀ ਵਿਚ ਅਣਪਛਾਤੀ ਲੜਕੀ ਦੀ ਲਾਸ਼ ਮਿਲੀ ਸੀ। ਮਗਰੋਂ ਪੁਲੀਸ ਨੇ ਕੇਸ ਦਰਜ ਕਰ ਲਿਆ ਸੀ। ਦੋ ਦਿਨ ਪਹਿਲਾਂ ਹੀ ਪੁਲੀਸ ਨੇ ਅੰਨ੍ਹ। ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪਹਿਲਾਂ ਲੜਕੀ ਦੇ ਵਿਆਹੁਤਾ ਪ੍ਰੇਮੀ ਅਤੇ ਅਸਾਮ ਵਿਚ ਤਾਇਨਾਤ ਫੌਜੀ ਰਾਮਪਾਲ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਉਪਰੰਤ ਉਸੇ ਦੀ ਨਿਸ਼ਾਨਦੇਹੀ ਤੇ ਲੜਕੀ ਦੀ ਹੱਤਿਆ ਵਿਚ ਸ਼ਾਮਲਬੂਟਾ ਸਿੰਘ ਉਰਫ ਪੋਪਲੀ, ਜਗਦੀਸ਼ ਉਰਫ ਬੂਟਾ ਸਿੰਘ ਉਰਫ ਖਾਨ ਅਤੇ ਸਾਗਰ ਸਿੰਘ ਵਾਸੀ ਰਤੀਆ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਨ੍ਹਾਂ ਦੇ ਕਬਜ਼ੇ ਵਿਚੋਂ ਕੁੱਝ ਰਾਸ਼ੀ ਵੀ ਬਰਾਮਦ ਕੀਤੀ ਸੀ। ਉਪ ਪੁਲਸ ਕਪਤਾਨ ਸੰਜੇ ਬਿਸ਼ਨੋਈ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਹਿਸਾਰ ਜੇਲ੍ਹ ਭੇਜ ਦਿੱਤਾ ਹੈ।