ਕੈਂਪ ਦੌਰਾਨ 108 ਵਿਅਕਤੀਆਂ ਵੱਲੋਂ ਖ਼ੂਨਦਾਨ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 16 ਨਵੰਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਰੂੜਵੰਸ਼ ਸਭਾ ਰਤੀਆ ਵੱਲੋਂ ਅਰੂੜਵੰਸ਼ ਮਹਾਸਭਾ ਦੀ ਅਗਵਾਈ ਹੇਠ ਸ਼ਹਿਰ ਦੇ ਪੁਰਾਣਾ ਬਾਜ਼ਾਰ ਸਥਿਤ ਗੁਰਦੁਆਰੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ 108 ਯੂਨਿਟ ਅਗਰੋਹਾ ਮੈਡੀਕਲ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਡੀਐੱਸਪੀ ਸੰਜੈ ਕੁਮਾਰ ਮੁੱਖ ਮਹਿਮਾਨ ਵਜੋਂ, ਤਹਿਸੀਲਦਾਰ ਵਿਜੈ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਸਵਰਨ ਸਿੰਘ, ਗੁਰਦੁਆਰਾ ਮੈਨੇਜਰ ਵਰਿੰਦਰਾ ਸਿੰਘ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਅਰੂੜਵੰਸ਼ ਮਹਾਸਭਾ ਦੇ ਪ੍ਰਧਾਨ ਅਸ਼ੋਕ ਗਰੋਵਰ ਨੇ ਕੀਤੀ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਡਾ. ਪਿਯੂਸ਼ ਡੋਡਾ ਨੇ ਦੱਸਿਆ ਕਿ ਡੇਂਗੂ ਦੇ ਪ੍ਰਕੋਪ ਦੇ ਮੱਦੇਨਜ਼ਰ ਖੂਨ ਦੀ ਮੰਗ ਵਧ ਗਈ ਸੀ, ਜਿਸ ਦੇ ਮੱਦੇਨਜ਼ਰ ਯੂਥ ਅਰੂੜਵੰਸ਼ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ 108 ਯੂਨਿਟ ਖੂਨਦਾਨ ਕੀਤਾ ਗਿਆ। ਕੁਝ ਦਿਨ ਪਹਿਲਾਂ ਸਭਾ ਵੱਲੋਂ ਕੈਂਪ ਲਗਾਇਆ ਗਿਆ ਜਿਸ ਵਿੱਚ 120 ਤੋਂ ਵੱਧ ਲੋਕਾਂ ਦੇ ਸੈਂਪਲ ਲਏ ਗਏ। ਖੂਨਦਾਨ ਕਰਨ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਖੂਨਦਾਨ ਕੈਂਪ ਵਿੱਚ ਐੱਚਡੀਐੱਫਸੀ ਬੈਂਕ ਦੇ ਨੇ ਸਹਿਯੋਗ ਦਿੱਤਾ। ਇਸ ਮੌਕੇ ਸੁਖਚਰਨ ਦਾਸ, ਰਾਜਪਾਲ ਗਰੋਵਰ, ਰਾਜਿੰਦਰ ਮੋਂਗਾ, ਭੀਸ਼ਮ ਭਟੇਜਾ, ਸਮਾਜ ਸੇਵੀ ਹੈਪੀ ਸਿੰਘ ਸੇਠੀ, ਰਣਜੀਤ ਸਿੰਘ ਬਿੱਟੂ, ਪ੍ਰੇਮ ਸੇਠੀ, ਮਨੋਜ ਅਰੋੜਾ, ਸੁਰੇਸ਼ ਸੇਠੀ, ਸੌਰਵ ਮੋਂਗਾ, ਗੁਰਪ੍ਰੀਤ ਸਿੰਘ, ਮੁਨੀਸ਼ ਕੱਕੜ, ਮੋਹਨ ਚਿਲਾਨਾ, ਸਤੀਸ਼ ਕੱਕੜ, ਡਾ. ਸੋਨਲ ਗਰੋਵਰ, ਆਰੁਸ਼ ਗਰੋਵਰ, ਮੁਨੀਸ਼ ਬੱਤਰਾ, ਰਾਹੁਲ ਗਰੋਵਰ, ਕੁਮਾਰ ਸਚਦੇਵਾ, ਹੈਪੀ ਡੋਡਾ, ਸੰਨੀ ਸੇਠੀ, ਗੌਰਵ ਡੋਡਾ, ਹਨੀ ਗਰੋਵਰ ਹਾਜ਼ਰ ਸਨ।