For the best experience, open
https://m.punjabitribuneonline.com
on your mobile browser.
Advertisement

ਸੁਸਾਇਟੀ ਨੇ ਸਮਾਜ ਸੇਵੀ ਕਾਰਜਾਂ ਦੀ ਰੂਪ-ਰੇਖਾ ਉਲੀਕੀ

08:39 AM Apr 18, 2024 IST
ਸੁਸਾਇਟੀ ਨੇ ਸਮਾਜ ਸੇਵੀ ਕਾਰਜਾਂ ਦੀ ਰੂਪ ਰੇਖਾ ਉਲੀਕੀ
ਲੋਕ ਸੇਵਾ ਸੁਸਾਇਟੀ ਦੀ ਮੀਟਿੰਗ ’ਚ ਹਾਜ਼ਰ ਅਹੁਦੇਦਾਰ ਤੇ ਮੈਂਬਰ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਅਪਰੈਲ
ਇਥੇ ਲਿੰਕ ਰੋਡ ’ਤੇ ਲੋਕ ਸੇਵਾ ਸੁਸਾਇਟੀ ਦੀ ਜਨਰਲ ਹਾਊਸ ਦੀ ਹੋਈ ਮੀਟਿੰਗ ’ਚ ਸਮਾਜ ਸੇਵੀ ਕੰਮਾਂ ਦੀ ਰੂਪ-ਰੇਖਾ ਉਲੀਕੀ ਗਈ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਸਮਾਜ ਸੇਵਾ ਦੇ ਕੰਮਾਂ ਸਬੰਧੀ ਮੈਂਬਰਾਂ ਨਾਲ ਵਿਚਾਰਾਂ ਕੀਤੀਆਂ। ਉਨ੍ਹਾਂ ਦੱਸਿਆ ਕਿ 22 ਤੋਂ 27 ਅਪਰੈਲ ਤੱਕ ਮੁਫਤ ਫਿਜ਼ੀਓਥੈਰਪੀ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਸਾਹਮਣੇ ਰੇਲਵੇ ਸਟੇਸ਼ਨ ਵਿਖੇ ਲਗਾਇਆ ਜਾਵੇਗਾ। ਸਨਮਤੀ ਸਾਇੰਸ ਕਾਲਜ ਨੂੰ ਇੱਕ ਏਸੀ, ਲਾਲਾ ਲਾਜਪਤ ਰਾਏ ਕੰਨਿਆ ਪਾਠਸ਼ਾਲਾ ਸਕੂਲ ਨੂੰ ਇਨਵਰਟਰ, 28 ਅਪਰੈਲ ਅਤੇ 26 ਮਈ ਨੂੰ ਅੱਖਾਂ ਦਾ ਕੈਂਪ ਡੀਏਵੀ ਕਾਲਜ ਵਿਖੇ 19 ਮਈ ਨੂੰ ਮੈਡੀਕਲ ਚੈੱਕਅਪ ਕੈਂਪ, ਵਰਿਆਮ ਸਿੰਘ ਮੈਮੋਰੀਅਲ ਸਕੂਲ ਦੇ ਬੱਚਿਆਂ ਨੂੰ ਡੈਸਕਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਰਾਜੀਵ ਗੁਪਤਾ ਅਤੇ ਸੁਨੀਲ ਬਜਾਜ ਨੇ ਸੁਸਾਇਟੀ ਵਲੋਂ ਸ਼ਮਸ਼ਾਨਘਾਟ ਦੇ ਨਵੀਨੀਕਰਨ ਅਤੇ ਕਰਵਾਏ ਗਏ ਸਮੂਹਿਕ ਕੰਨਿਆਦਾਨ ਦੇ ਖਰਚੇ ਬਾਰੇ ਵਿਸਥਾਰ ’ਚ ਦੱਸਿਆ ਜੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਜੈਨ ਕਾਕਾ, ਕੰਵਲ ਕੱਕੜ ਤੇ ਸੁਖਦੇਵ ਗਰਗ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×