ਭਾਦੋਂ ਦੇ ਛਰਾਟਿਆਂ ਨੇ ਦੁਆਈ ਹੁੰਮਸ ਤੋਂ ਰਾਹਤ
07:08 AM Aug 22, 2024 IST
ਬਠਿੰਡਾ ਵਿੱਚ ਬੁੱਧਵਾਰ ਨੂੰ ਪਏ ਮੀਂਹ ਦੌਰਾਨ ਇੱਕ ਸੜਕ ’ਤੇ ਖੜ੍ਹੇ ਪਾਣੀ ਵਿੱਚੋਂ ਨਿਕਲ ਕੇ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਵਾਹਨ ਚਾਲਕ। -ਫੋਟੋ: ਪਵਨ ਸ਼ਰਮਾ
Advertisement
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਅਗਸਤ
ਇੱਥੇ ਅੱਜ ਦਿਨੇ ਇਸ ਖੇਤਰ ਵਿੱਚ ਹੋਈ ਹਲਕੀ ਬਾਰਿਸ਼ ਨੇ ਲੋਕਾਂ ਨੂੰ ਹੁੰਮਸ ਵਾਲੀ ਗਰਮੀ ਤੋਂ ਥੋੜ੍ਹੀ ਰਾਹਤ ਦੁਆਈ ਹੈ। ਬਠਿੰਡਾ ਵਿੱਚ ਅੱਜ 37 ਮਿਲੀਮੀਟਰ ਬਰਸਾਤ ਰਿਕਾਰਡ ਕੀਤੀ ਗਈ। ਮੀਂਹ ਭਾਵੇਂ ਮਾਮੂਲੀ ਸੀ ਪਰ ਸ਼ਹਿਰ ਦੇ ਕਈ ਖੇਤਰਾਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਪੈਣ ਨਾਲ ਮੰਗਲਵਾਰ ਦੀ ਤੁਲਨਾ ’ਚ ਤਾਪਮਾਨ 42 ਤੋਂ 8 ਡਿਗਰੀ ਖਿਸਕ ਕੇ 34 ਡਿਗਰੀ ਸੈਲਸੀਅਸ ’ਤੇ ਆ ਗਿਆ। ਮੀਂਹ ਨਾਲ ਆਈਆਂ ਠੰਢੀਆਂ ਪੌਣਾਂ ਸਦਕਾ ਤਪਦੀ ਭਾਦੋਂ ਦਾ ਮੌਸਮ ਇੱਕ ਵਾਰ ਖ਼ੁਸ਼ਗਵਾਰ ਹੋ ਗਿਆ। ਮਾਲਵਾ ਖੇਤਰ ਲੰਮੀ ਔੜ ਦੀ ਮਾਰ ਹੇਠ ਰਿਹਾ ਹੈ। ਹਾਲਾਂ ਕਿ ਪੁਆਧ, ਦੁਆਬੇ ਅਤੇ ਮਾਝੇ ’ਚ ਮੀਂਹ ਨੇ ਚੰਗੀਆਂ ਛਹਿਬਰਾਂ ਲਾਈਆਂ ਹੋਈਆਂ ਸਨ ਪਰ ਮਾਲਵੇ ’ਚ ਪਿਛਲੇ ਦਿਨੀਂ ਹੀ ਮੀਂਹ ਦੀਆਂ ਫ਼ੁਹਾਰਾਂ ਦੀ ਆਮਦ ਹੋਈ ਸੀ।
Advertisement
Advertisement
Advertisement